ਪੁਲਸ ਨੇ ਗੈਗਸਟਰ ਰਾਜੂ ਸ਼ੂਟਰ ਤੇ ਉਸਦੇ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
ਦੁਆਰਾ: Punjab Bani ਪ੍ਰਕਾਸ਼ਿਤ :Thursday, 25 April, 2024, 04:03 PM

ਪੁਲਸ ਨੇ ਗੈਗਸਟਰ ਰਾਜੂ ਸ਼ੂਟਰ ਤੇ ਉਸਦੇ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
ਤਰਨ ਤਾਰਨ, 25 ਅਪਰੈਲ
ਕੁਝ ਦਿਨ ਪਹਿਲਾਂ ਅੱਧੀ ਰਾਤ ਨੂੰ ਇਥੋਂ ਦੇ ਸਿਵਲ ਹਸਪਤਾਲ ’ਚੋਂ ਫਰਾਰ ਹੋਏ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਵਾਸੀ ਸੰਘਾ ਅਤੇ ਉਸ ਨੂੰ ਫਰਾਰ ਕਰਵਾ ਕੇ ਲੈ ਜਾਣ ਵਾਲੇ ਪੰਜ-ਮੈਂਬਰੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਅੱਜ ਕਾਬੂ ਕਰ ਲਿਆ ਹੈ| ਫੋਰਸ ਦੇ ਅਧਿਕਾਰੀ ਨੇ ਅੱਜ ਇਥੇ ਦੱਸਿਆ ਕਿ ਚਰਨਜੀਤ ਸਿੰਘ ਰਾਜੂ ਸ਼ੂਟਰ ਤੋਂ ਇਲਾਵਾ ਗ੍ਰਿਫਤਾਰ ਕੀਤੇ ਗੈਂਗ ਦੇ ਮੈਂਬਰਾਂ ਵਿਚ ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਦਾ ਅੰਮ੍ਰਿਤਪਾਲ ਸਿੰਘ, ਪਿੱਦੀ ਪਿੰਡ ਦਾ ਵਾਸੀ ਜਸ਼ਨਪ੍ਰੀਤ ਸਿੰਘ ਅਤੇ ਬਚੜੇ ਪਿੰਡ ਦਾ ਵਾਸੀ ਗੁਲਾਬ ਸਿੰਘ ਸ਼ਾਮਲ ਹਨ| ਗੈਂਗ ਦੇ ਜਿਹੜੇ ਦੋ ਹੋਰ ਮੈਂਬਰ ਕਾਬੂ ਕੀਤੇ ਜਾਣੇ ਬਾਕੀ ਹਨ ਉਨ੍ਹਾਂ ਵਿੱਚ ਇਲਾਕੇ ਦੇ ਪਿੰਡ ਅਲਾਦੀਨਪੁਰ ਦਾ ਜੋਧਬੀਰ ਸਿੰਘ ਅਤੇ ਜੋਧਪੁਰ ਪਿੰਡ ਦਾ ਵਾਸੀ ਜਸ਼ਨਪ੍ਰੀਤ ਸਿੰਘ ਸ਼ਾਮਲ ਹਨ|
