88 ਸੀਟਾਂ ਤੇ ਵੋਟਿੰਗ ਸ਼ੁਰੂ, ਸਖ਼ਤ ਪ੍ਰਬੰਧ

ਦੁਆਰਾ: Punjab Bani ਪ੍ਰਕਾਸ਼ਿਤ :Friday, 26 April, 2024, 02:29 PM

88 ਸੀਟਾਂ ਤੇ ਵੋਟਿੰਗ ਸ਼ੁਰੂ, ਸਖ਼ਤ ਪ੍ਰਬੰਧ
ਨਵੀਂ ਦਿੱਲੀ, 26 ਅਪਰੈਲ
ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਅੱਜ ਸਵੇਰੇ 7 ਵਜੇ 13 ਸੂਬਿਆਂ ਦੀਆਂ 88 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਸੂਬਿਆਂ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕੇਰਲ, ਕਰਨਾਟਕ, ਮੱਧ ਪ੍ਰਦੇਸ਼, ਛੱਤੀਸਗੜ੍ਹ, ਅਸਾਮ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਮਨੀਪੁਰ, ਰਾਜਸਥਾਨ, ਤ੍ਰਿਪੁਰਾ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ‘ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਚੱਲ ਰਹੀ ਹੈ। ਇਸ ਪੜਾਅ ‘ਚ 1.67 ਲੱਖ ਪੋਲਿੰਗ ਸਟੇਸ਼ਨਾਂ ‘ਤੇ 16 ਲੱਖ ਤੋਂ ਵੱਧ ਪੋਲਿੰਗ ਅਫਸਰ ਤਾਇਨਾਤ ਕੀਤੇ ਗਏ ਹਨ। ਇਸ ਪੜਾਅ ਵਿੱਚ 15.88 ਕਰੋੜ ਤੋਂ ਵੱਧ ਵੋਟਰ ਹਨ, ਜਿਨ੍ਹਾਂ ਵਿੱਚ 8.08 ਕਰੋੜ ਪੁਰਸ਼, 7.8 ਕਰੋੜ ਔਰਤਾਂ ਅਤੇ 5929 ਟਰਾਂਸਜੈਂਡਰ ਹਨ। 34.8 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ।