ਕੇਰਲ ਵਿੱਚ ਸਾਹਮਣੇ ਆਏ ਬਰਡ ਫਲੂ ਦੇ ਲਛਣ
ਦੁਆਰਾ: Punjab Bani ਪ੍ਰਕਾਸ਼ਿਤ :Thursday, 18 April, 2024, 12:14 PM

ਕੇਰਲ ਵਿੱਚ ਸਾਹਮਣੇ ਆਏ ਬਰਡ ਫਲੂ ਦੇ ਲਛਣ
ਕੋਚੀ, 18 ਅਪਰੈਲ
ਕੇਰਲ ਦੇ ਅਲਾਪੁਝਾ ਵਿਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਡਥਵਾ ਗ੍ਰਾਮ ਪੰਚਾਇਤ ਦੇ ਵਾਰਡ-1 ਦੇ ਖੇਤਰ ਅਤੇ ਚੇਰੂਥਾਣਾ ਗ੍ਰਾਮ ਪੰਚਾਇਤ ਦੇ ਵਾਰਡ-3 ਦੇ ਖੇਤਰ ਵਿੱਚ ਪਾਲਤੂ ਬੱਤਖਾਂ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਬੱਤਖਾਂ ਵਿੱਚ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਭੁਪਾਲ ਦੀ ਪ੍ਰਯੋਗਸ਼ਾਲਾ ਵਿੱਚ ਉਨ੍ਹਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ‘ਬਰਡ ਫਲੂ’ ਹੋਣ ਦੀ ਪੁਸ਼ਟੀ ਹੋਈ। ਇਸ ਦੇ ਨਾਲ ਭਾਰਤ ਸਰਕਾਰ ਦੀ ਕਾਰਜ ਯੋਜਨਾ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਪ੍ਰਭਾਵਿਤ ਇਲਾਕੇ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਘਰੇਲੂ ਪੰਛੀਆਂ ਨੂੰ ਮਾਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।
