ਸੁਖਪਾਲ ਖਹਿਰਾ ਨੇ ਕੀਤਾ ਚੋਣ ਪ੍ਰਚਾਰ ਦਾ ਆਗਾਜ : ਮੁੱਖ ਮੰਤਰੀ ਮਾਨ ਨੂੰ ਦਿੱਤੀ ਖੁਲੀ ਬਹਿਸ ਦੀ ਚੁਣੌਤੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 18 April, 2024, 12:08 PM

ਸੁਖਪਾਲ ਖਹਿਰਾ ਨੇ ਕੀਤਾ ਚੋਣ ਪ੍ਰਚਾਰ ਦਾ ਆਗਾਜ : ਮੁੱਖ ਮੰਤਰੀ ਮਾਨ ਨੂੰ ਦਿੱਤੀ ਖੁਲੀ ਬਹਿਸ ਦੀ ਚੁਣੌਤੀ
ਸੰਗਰੂਰ : ਆਮ ਆਦਮੀ ਪਾਰਟੀ ਦੇ ਗੜ੍ਹ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹਾ ਸੰਗਰੂਰ ’ਚ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕਰਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਗਰੂਰ ’ਚ ਜਨਤਕ ਬਹਿਸ ਰੱਖਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਨੂੰ ਬੋਲਣ ਨਹੀਂ ਦਿੰਦੇ, ਕਿਉਂਕਿ ਮਾਈਕ, ਸਪੀਕਰ, ਕੈਮਰੇ ਸਭ ਉਨ੍ਹਾਂ ਦੇ ਹੱਥ ਹੁੰਦੇ ਹਨ ਪਰ ਸੰਗਰੂਰ ’ਚ ਖੁੱਲ੍ਹੀ ਬਹਿਸ ਰੱਖ ਕੇ ਭਗਵੰਤ ਮਾਨ ਇਹ ਸਾਬਤ ਕਰ ਕੇ ਦਿਖਾਉਣ ਕਿ ਉਨ੍ਹਾਂ ’ਤੇ (ਸੁਖਪਾਲ ਖਹਿਰਾ) ਦਰਜ ਕੀਤੇ ਕੇਸ ਸੱਚੇ ਹਨ। ਜੇ ਮਾਨ ਸਾਬਤ ਕਰ ਦੇਣ ਤਾਂ ਮੈਂ ਸਿਆਸਤ ਛੱਡ ਦਿਆਂਗਾ। ਖਹਿਰਾ ਨੇ ਕਿਹਾ ਕਿ ਬਦਲਾਅ ਦੇ ਨਾਅਰੇ ਲਗਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਾਂਤੀ ਤਾਂ ਕੀ ਲਿਆਉਣੀ ਸੀ, ਉਲਟਾ ਲੋਕਾਂ ਨੂੰ ਹੋਰ ਸਮੱਸਿਆਵਾਂ ਵਿਚ ਉਲਝਾ ਦਿੱਤਾ। ‘ਆਪ’ ਵਲੰਟੀਅਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਲਈ ਜੋ ਲੋਕ ਪੰਜਾਬ ਦੇ ਹਿਤੈਸ਼ੀ ਹਨ, ਉਹ ਇਸ ਲੋਕ ਸਭਾ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਇਕ ਵਾਰ ਸਬਕ ਜ਼ਰੂਰ ਸਿਖਾਉਣ।



Scroll to Top