ਹਾਦਸਾ : ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਚਾਰ ਦੀ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Thursday, 18 April, 2024, 11:52 AM

ਹਾਦਸਾ : ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਚਾਰ ਦੀ ਮੌਤ
ਏਟਾ : ਉੱਤਰ ਪ੍ਰਦੇਸ਼ ਦੇ ਏਟਾ ਜ਼ਿਲੇ ਦੇ ਪਿਲੁਆ ਥਾਣਾ ਖੇਤਰ ਦੇ ਅਧੀਨ ਵੀਰਵਾਰ ਸਵੇਰੇ 5:30 ਵਜੇ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਵਿਆਹ ਵਾਲੇ ਨੌਜਵਾਨ ਦੀ ਵੀ ਹਾਦਸੇ ‘ਚ ਮੌਤ ਹੋ ਗਈ। ਹਾਦਸੇ ‘ਚ 5 ਲੋਕ ਜ਼ਖ਼ਮੀ ਹੋਏ ਹਨ, ਸਾਰਿਆਂ ਨੂੰ ਮੈਡੀਕਲ ਕਾਲਜ ‘ਚ ਦਾਖ਼ਲ ਕਰਵਾਇਆ ਗਿਆ ਹੈ। ਸਾਰੇ ਮ੍ਰਿਤਕ ਅਤੇ ਜ਼ਖ਼ਮੀ ਮੈਨਪੁਰੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਸਵੇਰੇ ਦਿੱਲੀ ਤੋਂ ਆ ਰਹੀ ਕਾਰ ਸੁੰਨਾ ਨਹਿਰ ਪੁਲ ਨੇੜੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ‘ਚ ਕੁਲਦੀਪ ਵਾਸੀ ਬਯੋਤੀ ਕਲਾ ਥਾਣਾ ਇਲਾਊ ਜ਼ਿਲ੍ਹਾ ਮੈਨਪੁਰੀ, ਗੁਲਸ਼ਨ ਵਾਸੀ ਪਿੰਡ ਸੱਥਣੀ ਦਲੀਲਪੁਰ ਜ਼ਿਲ੍ਹਾ ਮੈਨਪੁਰੀ, ਇੱਕ ਸਾਲ ਦੀ ਨਿਤਿਆ ਅਤੇ ਪੰਜ ਸਾਲਾ ਆਰਾਧਿਆ ਦੀ ਮੌਕੇ ‘ਤੇ ਹੀ ਮੌਤ ਹੋ ਗਈ |