ਜੇਹਲਮ ਦਰਿਆ ਵਿੱਚ ਕਿਸਤੀ ਡੁਬਣ ਕਾਰਨ ਕਈ ਮੌਤਾਂ
ਦੁਆਰਾ: Punjab Bani ਪ੍ਰਕਾਸ਼ਿਤ :Tuesday, 16 April, 2024, 03:56 PM

ਜੇਹਲਮ ਦਰਿਆ ਵਿੱਚ ਕਿਸਤੀ ਡੁਬਣ ਕਾਰਨ ਕਈ ਮੌਤਾਂ
ਸ੍ਰੀਨਗਰ, 16 ਅਪਰੈਲ
ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਜੇਹਲਮ ਦਰਿਆ ਵਿੱਚ ਅੱਜ ਕਿਸ਼ਤੀ ਉਲਟਣ ਕਾਰਨ 6 ਜਣਿਆਂ ਦੀ ਮੌਤ ਹੋ ਗਈ ਤੇ ਮਰਨ ਵਾਲੇ ਬਹੁਤੇ ਬੱਚੇ ਹਨ। ਕਿਸ਼ਤੀ ਸਵਾਰ ਬੱਚੇ ਸਕੂਲ ਜਾ ਰਹੇ ਸਨ। ਕਿਸ਼ਤੀ ਸਵਾਰਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗਿਆ। ਇਹ ਘਟਨਾ ਗੰਦਬਲ ਨੌਗਾਮ ਇਲਾਕੇ ‘ਚ ਵਾਪਰੀ ਅਤੇ ਕਈ ਵੀ ਲਾਪਤਾ ਹਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 6 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਕਈ ਹੋਰ ਲਾਪਤਾ ਹਨ।
