ਮਹਾਵੀਰ ਜਯੰਤੀ ਮੌਕੇ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ ਸਬੰਧੀ ਹੁਕਮ ਜਾਰੀ

ਮਹਾਵੀਰ ਜਯੰਤੀ ਮੌਕੇ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ ਸਬੰਧੀ ਹੁਕਮ ਜਾਰੀ
ਪਟਿਆਲਾ, 19 ਅਪ੍ਰੈਲ:
ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਮੈਡਮ ਕੰਚਨ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਹਾਵੀਰ ਜਯੰਤੀ ਦੇ ਦਿਹਾੜੇ ਮੌਕੇ 21 ਅਪ੍ਰੈਲ 2024 ਨੂੰ ਐਸ.ਐਸ. ਜੈਨ ਸਭਾ, ਕਸੇਰਾ ਚੌਂਕ ਬਰਤਨ ਬਾਜਾਰ, ਥਾਣਾ ਕੋਤਵਾਲੀ ਪਟਿਆਲਾ, ਸ਼ੇਰਾਂ ਵਾਲਾ ਹਨੂੰਮਾਨ ਮੰਦਿਰ, ਨੇੜੇ ਗੁ: ਸਾਹਿਬ ਕਸ਼ਮੀਰੀਆ ਵਾਲਾ, ਥਾਣਾ ਤ੍ਰਿਪੜੀ ਪਟਿਆਲਾ ਅਤੇ ਜੈਨ ਧਰਮਸ਼ਾਲਾ, ਦੁਸ਼ਹਿਰਾ ਗਰਾਊਂਡ ਸਮਾਣਾ ਦੇ 500 ਮੀਟਰ ਦੇ ਘੇਰੇ ਵਿੱਚ ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਮਾਸਾਹਾਰੀ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ ਐਸ.ਐਸ. ਜੈਨ ਸਭਾ (ਰਜਿ.) ਵੱਲੋਂ ਛੱਤਾ ਨਾਨੂੰ ਮਲ, ਰਾਮ ਆਸ਼ਰਮ, ਦਾਲ ਦਲੀਆ ਚੌਂਕ, ਗੁੜਮੰਡੀ ਤੋਂ ਵਾਪਸ ਐਸ.ਐਸ.ਜੈਨ ਸਭਾ ਵਿੱਚ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ, ਇਸ ਰੂਟ ਵਿੱਚ ਵੀ ਪ੍ਰਭਾਤ ਫੇਰੀ ਦੇ ਦੌਰਾਨ ਮੀਟ, ਮੱਛੀ ਅਤੇ ਅੰਡਿਆ ਦੀਆਂ ਦੁਕਾਨਾਂ, ਨਾਨ ਵੈਜੀਟੇਰੀਅਨ ਹੋਟਲ ਢਾਬੇ ਅਤੇ ਅਹਾਤੇ ਬੰਦ ਰਹਿਣਗੇ।
