Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਕੇਦਰ ਸਾਸਤ ਪ੍ਰਦੇਸ਼ਾਂ ਵਿੱਚ 102 ਸੀਟਾਂ ਤੇ ਹੋਈ 50 ਫੀਸਦੀ ਤੱਕ ਵੋਟਿੰਗ

ਦੁਆਰਾ: Punjab Bani ਪ੍ਰਕਾਸ਼ਿਤ :Friday, 19 April, 2024, 06:42 PM

ਕੇਦਰ ਸਾਸਤ ਪ੍ਰਦੇਸ਼ਾਂ ਵਿੱਚ 102 ਸੀਟਾਂ ਤੇ ਹੋਈ 50 ਫੀਸਦੀ ਤੱਕ ਵੋਟਿੰਗ
ਨਵੀਂ ਦਿੱਲੀ, 19 ਅਪਰੈਲ
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਅੱਜ ਦੇਸ਼ ਭਰ ਦੇ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਬਾਅਦ ਦੁਪਹਿਰ 3 ਵਜੇ ਤੱਕ 50 ਫੀਸਦੀ ਵੋਟਿੰਗ ਦਰਜ ਕੀਤੀ ਗਈ। ਪੱਛਮੀ ਬੰਗਾਲ ‘ਚ ਵੋਟਿੰਗ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਛੱਤੀਸਗੜ੍ਹ ‘ਚ ਆਈਈਡੀ ਧਮਾਕੇ ‘ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀਆਰਪੀਐੱਫ) ਦਾ ਕਮਾਂਡੈਂਟ ਜ਼ਖਮੀ ਹੋ ਗਿਆ ਹੈ। ਤਾਮਿਲਨਾਡੂ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਅਤੇ ਅਸਾਮ ਦੇ ਕੁਝ ਬੂਥਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਮਾਮੂਲੀ ਤਕਨੀਕੀ ਖਰਾਬੀ ਵੀ ਸਾਹਮਣੇ ਆਈ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਬਾਅਦ ਦੁਪਹਿਰ 1 ਵਜੇ ਤੱਕ ਸਭ ਤੋਂ ਵੱਧ ਮਤਦਾਨ ਤ੍ਰਿਪੁਰਾ ਵਿੱਚ ਦਰਜ ਕੀਤਾ ਗਿਆ ਜਿੱਥੇ 53.04 ਫੀਸਦੀ ਵੋਟਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਲਕਸ਼ਦੀਪ ‘ਚ ਸਭ ਤੋਂ ਘੱਟ 29.91 ਫੀਸਦੀ ਵੋਟਿੰਗ ਦਰਜ ਕੀਤੀ ਗਈ। ਪੱਛਮੀ ਬੰਗਾਲ ‘ਚ 50.96 ਫੀਸਦੀ ਵੋਟਿੰਗ ਹੋਈ। ਅੱਜ ਅੱਠ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਅਤੇ ਸਾਬਕਾ ਰਾਜਪਾਲ ਸਮੇਤ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਜਾਵੇਗੀ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾਵਾਂ ਦੀਆਂ 92 ਸੀਟਾਂ ਲਈ ਵੀ ਵੋਟਾਂ ਪੈਣਗੀਆਂ।



Scroll to Top