ਸਟਰੈਸ ਅਵੇਅਰਨੈਸ ਪ੍ਰੋਗਰਾਮ ਕਰਵਾਇਆ

ਦੁਆਰਾ: Punjab Bani ਪ੍ਰਕਾਸ਼ਿਤ :Friday, 19 April, 2024, 06:35 PM

ਸਟਰੈਸ ਅਵੇਅਰਨੈਸ ਪ੍ਰੋਗਰਾਮ ਕਰਵਾਇਆ
– ‘ਸੋਸ਼ਲ ਮੀਡੀਆ ਦੇ ਸਾਡੀ ਦਿਮਾਗੀ ਸਿਹਤ ਉੱਪਰ ਪ੍ਰਭਾਵ’ ਵਿਸ਼ੇ ਸਬੰਧੀ ਪ੍ਰੋਗਰਾਮ ਕਰਵਾਇਆ
19 ਅਪਰੈਲ, ਪਟਿਆਲਾ।
ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਪ੍ਰਿੰਸੀਪਲ ਵਿਜੇ ਕਪੂਰ ਦੀ ਅਗਵਾਈ ਹੇਠ ਥਾਪਰ ਇੰਸਟੀਚਿਊਟ ਕਾਲਜ ਸੈੱਲ ਵੱਲੋਂ ਸਟਰੈਸ ਅਵੇਅਰਨੈਸ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇਖ ਰੇਖ ਟੀਆਈਸੀਸੀ ਸਟੂਡੈਂਟ ਅਫੇਅਰ ਦੇ ਪ੍ਰੋਫੈਸਰ ਇੰਦਰਵੀਰ ਸਿੰਘ ਚਾਨਾ ਅਤੇ ਸੋਨਮ ਦੁੱਲਟ ਨੇ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਸੋਸ਼ਲ ਮੀਡੀਆ ਦੇ ਸਾਡੀ ਦਿਮਾਗੀ ਸਿਹਤ ਉੱਪਰ ਪ੍ਰਭਾਵ’ ਬਾਰੇ ਰਿਹਾ। ਇਸ ਮੌਕੇ ਵਿਦਿਆਰਥੀ ਅੰਬੈਸਡਰ ਤਾਨੀਆ, ਕਿਰਤਵੀਰ ਖਰੌੜ, ਹਾਰਦਿਕ ਪਨਵਰ ਅਤੇ ਯੁਵਰਾਜ ਗੁਪਤਾ ਨੇ ਮਲਟੀਪਰਪਜ਼ ਸਕੂਲ ਦੇ 200 ਦੇ ਲਗਭਗ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਅਤੇ ਸਕਿੱਟ ਵੀ ਪੇਸ਼ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਵਿਜੇ ਕਪੂਰ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੇ ਚੰਗੇ ਅਤੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੋਨਮ ਦੁਲਟ ਦੀ ਰਹਿਨੁਮਾਈ ਹੇਠ ਇਹ ਪ੍ਰੋਗਰਾਮ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਸਟਾਫ ਮੈਂਬਰ ਸੀਨੀਅਰ ਲੈਕਚਰਾਰ ਸੁਖਵਿੰਦਰ ਸਿੰਘ, ਡਾ. ਪੁਸ਼ਪਿੰਦਰ ਕੌਰ, ਅਮਨ ਚਹਿਲ, ਜਪਇੰਦਰਪਾਲ ਸਿੰਘ, ਜਤਿੰਦਰ ਪਾਲ ਸਿੰਘ ਤੇ ਰਣਜੀਤ ਸਿੰਘ ਬੀਰੋਕੇ ਸਮੇਤ ਹੋਰ ਹਾਜਰ ਸਨ।