ਈਡੀ ਨੇ ਸਿ਼ਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀ ਜਾਇਦਾਦ ਕੀਤੀ ਜਬਤ

ਦੁਆਰਾ: Punjab Bani ਪ੍ਰਕਾਸ਼ਿਤ :Thursday, 18 April, 2024, 04:10 PM

ਈਡੀ ਨੇ ਸਿ਼ਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀ ਜਾਇਦਾਦ ਕੀਤੀ ਜਬਤ
ਨਵੀਂ ਦਿੱਲੀ : ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇੱਕ ਵਾਰ ਫਿਰ ਮੀਡੀਆ ਦੀਆਂ ਸੁਰਖੀਆਂ ਵਿੱਚ ਆ ਗਏ ਹਨ। ਵੀਰਵਾਰ ਨੂੰ ਈਡੀ ਯਾਨੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਦੀ 97.79 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਨ੍ਹਾਂ ‘ਚ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦਾ ਜੁਹੂ ਬੰਗਲਾ ਵੀ ਅਟੈਚ ਕੀਤਾ ਗਿਆ ਹੈ, ਜਿੱਥੇ ਇਹ ਜੋੜਾ ਪਰਿਵਾਰ ਨਾਲ ਰਹਿੰਦਾ ਹੈ। ਰਾਜ ਕੁੰਦਰਾ ਦਾ ਇਹ ਘਰ ਸ਼ਿਲਪਾ ਸ਼ੈੱਟੀ ਦੇ ਨਾਂ ‘ਤੇ ਹੈ।
ਈਡੀ ਮੁਤਾਬਕ ਰਾਜ ਕੁੰਦਰਾ ਖ਼ਿਲਾਫ਼ ਬਿਟਕੁਆਇਨ ਘੁਟਾਲੇ ਨਾਲ ਸਬੰਧਤ ਇੱਕ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਰਾਜ ਕੁੰਦਰਾ ਨੂੰ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚ ਗਿਣਿਆ ਜਾਂਦਾ ਹੈ। ਸਟੀਲ ਪਲਾਂਟ ਤੋਂ ਲੈ ਕੇ ਕੰਸਟ੍ਰਕਸ਼ਨ ਤੱਕ, ਉਸਨੇ ਕਈ ਕਾਰੋਬਾਰਾਂ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ।