ਮੈ ਸਾਰੀਆਂ ਗਰੰਟੀਆਂ ਨੂੰ ਪੂਰੀ ਕਰਨ ਦੀ ਗਰੰਟੀ ਦਿੰਦਾ ਹਾਂ : ਨਰਿੰਦਰ ਮੋਦੀ

ਮੈ ਸਾਰੀਆਂ ਗਰੰਟੀਆਂ ਨੂੰ ਪੂਰੀ ਕਰਨ ਦੀ ਗਰੰਟੀ ਦਿੰਦਾ ਹਾਂ : ਨਰਿੰਦਰ ਮੋਦੀ
ਅਸਾਮ, 17 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਹ 2014 ਵਿਚ ਲੋਕਾਂ ਕੋਲ ਇਕ ਆਸ ਲੈ ਕੇ, 2019 ਵਿਚ ਵਿਸ਼ਵਾਸ ਤੇ ਹੁਣ 2024 ਵਿਚ ਗਾਰੰਟੀ ਲੈ ਕੇ ਆਏ ਹਨ।
ਇਥੇ ਬੋਰਕੁਰਾ ਮੈਦਾਨ ਐੱਨਡੀਏ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ‘ਮੋਦੀ ਕੀ ਗਾਰੰਟੀ ਹੈ ਤੇ ਮੈਂ ਇਨ੍ਹਾਂ ਸਾਰੀਆਂ ਗਾਰੰਟੀਆਂ ਨੂੰ ਪੂਰੀ ਕਰਨ ਦੀ ਗਾਰੰਟੀ ਦਿੰਦਾ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ, ‘‘ਉੱਤਰ-ਪੂਰਬ ਮੋਦੀ ਦੀ ਗਾਰੰਟੀ ਦਾ ਗਵਾਹ ਹੈ ਕਿਉਂਕਿ ਕਾਂਗਰਸ ਨੇ ਇਸ ਖਿੱਤੇ ਨੂੰ ਸਿਰਫ਼ ਮੁਸ਼ਕਲਾਂ ਦਿੱਤੀਆਂ ਹਨ, ਪਰ ਭਾਜਪਾ ਨੇ ਇਸ ਨੂੰ ਸੰਭਾਵਨਾਵਾਂ ਦਾ ਸਰੋਤ ਬਣਾਇਆ।’’ ਉਨ੍ਹਾਂ ਕਿਹਾ, ‘‘ਕਾਂਗਰਸ ਨੇ ਵਿਦਰੋਹ ਨੂੰ ਹਵਾ ਦਿੱਤੀ, ਪਰ ਮੋਦੀ ਨੇ ਲੋਕਾਂ ਨੂੰ ਗਲਵੱਕੜੀ ਵਿਚ ਲਿਆ ਤੇ ਖਿੱਤੇ ਵਿਚ ਅਮਨ ਲਿਆਂਦਾ। ਕਾਂਗਰਸ ਦੇ 60 ਸਾਲਾਂ ਦੇ ਰਾਜ ਦੌਰਾਨ ਜਿਹੜੇ ਟੀਚੇ ਪੂਰੇ ਨਹੀਂ ਹੋਏ, ਮੋਦੀ ਨੇ ਉਹ ਦਸ ਸਾਲਾਂ ਵਿਚ ਪੂਰੇ ਕੀਤੇ।’’ ਮੋਦੀ ਨੇ ਕਿਹਾ ਕਿ 500 ਸਾਲਾਂ ਮਗਰੋਂ ‘ਸੂਰਿਆ ਤਿਲਕ’ ਦੀ ਰਸਮ ਨਾਲ ਅਯੁੱਧਿਆ ਵਿਚ ਰਾਮਨੌਮੀ ਦੇ ਜਸ਼ਨ ਮਨਾਏ ਜਾ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਅਯੁੱਧਿਆ ਵਿਚ ਚੱਲ ਰਹੇ ਜਸ਼ਨਾਂ ਵਿਚ ਸ਼ਾਮਲ ਨਹੀਂ ਹੋ ਸਕਦੇ, ਪਰ ਆਓ ਅਸੀਂ ਸਾਰੇ ਆਪਣੇ ਮੋਬਾਈਲਾਂ ਦੀਆਂ ਫਲੈਸ਼ਲਾਈਟਾਂ ਜਗਾ ਕੇ ਇਸ ਵਿਚ ਸ਼ਾਮਲ ਹੋਈਏ ਅਤੇ ਭਗਵਾਨ ਰਾਮ ਨੂੰ ਰੌਸ਼ਨੀ ਤੇ ਪ੍ਰਾਰਥਨਾਵਾਂ ਭੇਜੀਏ।’’ ਉਨ੍ਹਾਂ ਕਿਹਾ, ‘‘ਭਗਵਾਨ ਰਾਮ ਦੇ ਉਨ੍ਹਾਂ ਦੇ ਆਪਣੇ ਮੰਦਿਰ ਵਿਚ 500 ਸਾਲਾਂ ਬਾਅਦ ਰਾਮਨੌਮੀ ਦੇ ਜਸ਼ਨ ਮਨਾਏ ਜਾਣ ਨਾਲ ਪੂਰੇ ਦੇਸ਼ ਵਿਚ ਇਕ ਨਵਾਂ ਮਾਹੌਲ ਹੈ ਅਤੇ ਇਹ ਸਦੀਆਂ ਦੀ ਸ਼ਰਧਾ ਅਤੇ ਪੀੜ੍ਹੀਆਂ ਦੇ ਬਲਿਦਾਨ ਦੀ ਸਿਖਰ ਹੈ।
