ਮੋਦੀ ਕਾਲਜ ਦੇ ਦਾਖਲਾ ਸੈੱਲ ਵਿੱਚ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਪੇਸ਼ਨ ਵਿੰਗ ਵੱਲੋਂ 'ਮੇਰੀ ਵੋਟ, ਮੇਰਾ ਫਰਜ਼' ਸਬੰਧੀ ਜਾਗਰੂਕਤਾ ਮੁਹਿੰਮ

ਮੋਦੀ ਕਾਲਜ ਦੇ ਦਾਖਲਾ ਸੈੱਲ ਵਿੱਚ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਪੇਸ਼ਨ ਵਿੰਗ ਵੱਲੋਂ ‘ਮੇਰੀ ਵੋਟ, ਮੇਰਾ ਫਰਜ਼’ ਸਬੰਧੀ ਜਾਗਰੂਕਤਾ ਮੁਹਿੰਮ
ਪਟਿਆਲਾ: 7 ਮਈ, 2024
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਸਵੀਪ ਵਿੰਗ (ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਪੇਸ਼ਨ) ਵਿੰਗ ਵੱਲੋਂ ਅੱਜ ਭਾਰਤੀ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਕਮਿਸ਼ਨਰ ਦਫ਼ਤਰ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ‘ਮੇਰੀ ਵੋਟ, ਮੇਰਾ ਫਰਜ਼’ ਸ਼ੁਰੂ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਆਮ ਪਬਲਿਕ ਨੂੰ ਨਿਰਪੱਖ ਅਤੇ ਨਿਡਰ ਤਰੀਕੇ ਨਾਲ ਵੋਟ ਪਾਉਣ ਅਤੇ ਚੋਣਾਂ ਵਿੱਚ ਹਿੱਸਾ ਲੈਣ ਦੇ ਮੌਲਿਕ ਅਧਿਕਾਰ ਬਾਰੇ ਜਾਗਰੂਕ ਕਰਨਾ ਸੀ।
ਕਾਲਜ ਪ੍ਰਿੰਸੀਪਲ ਡਾ: ਨੀਰਜ ਗੋਇਲ ਨੇ ਦਾਖਲਾ ਸੈੱਲ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਹ ਸਾਡੀ ਮੁੱਖ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਵੋਟ ਇਮਾਨਦਾਰੀ ਨਾਲ ਪਾਈਏ ਅਤੇ ਕਿਸੇ ਯੋਗ ਉਮੀਦਵਾਰ ਨੂੰ ਆਪਣਾ ਲੋਕ ਸਭਾ ਪ੍ਰਤੀਨਿਧੀ ਚੁਣੀਏ।
ਕਾਲਜ ਦੇ ਸਵੀਪ ਵਿੰਗ ਦੇ ਨੋਡਲ ਅਫਸਰ ਡਾ. ਮਨਿੰਦਰ ਦੀਪ ਚੀਮਾ ਨੇ ਦੱਸਿਆ ਕਿ ਭਾਰਤ ਵਿੱਚ ਵੋਟਰ ਸਿੱਖਿਆ, ਵੋਟਰ ਜਾਗਰੂਕਤਾ ਫੈਲਾਉਣ ਅਤੇ ਵੋਟਰ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਭਾਰਤੀ ਚੋਣ ਕਮਿਸ਼ਨ ਦਾ ਪ੍ਰਮੁੱਖ ਪ੍ਰੋਗਰਾਮ ਹੈ। ਇਹ ਇੱਕ ਬਹੁ-ਪਰਤੀ ਪ੍ਰੋਗਰਾਮ ਹੈ ਜੋ ਨਾਗਰਿਕਾਂ ਅਤੇ ਵੋਟਰਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਤਰੀਕਿਆਂ ਅਤੇ ਮੀਡੀਆ ਸਾਧਨਾਂ ਰਾਹੀਂ ਪਹੁੰਚ ਕਰਦਾ ਹੈ ਤਾਂ ਜੋ ਉਨ੍ਹਾਂ ਦੀ ਜਾਗਰੂਕਤਾ ਨੂੰ ਵਧਾਇਆ ਜਾ ਸਕੇ ਅਤੇ ਉਨ੍ਹਾਂ ਦੀ ਲੋਕਤੰਤਰ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਸਮਾਗਮ ਵਿੱਚ ਫਲਾਇੰਗ ਅਫਸਰ ਡਾ: ਸੁਮੀਤ ਕੁਮਾਰ, ਲੈਫਟੀਨੈਂਟ (ਡਾ.) ਰੋਹਿਤ ਸਚਦੇਵਾ, ਡਾ: ਸੁਖਦੇਵ ਸਿੰਘ, ਡਾ: ਸੰਜੇ ਕੁਮਾਰ, ਡਾ: ਕਵਿਤਾ, ਡਾ: ਰੁਪਿੰਦਰ ਸਿੰਘ ਢਿੱਲੋਂ, ਡਾ: ਸੰਜੀਵ ਕੁਮਾਰ, ਡਾ: ਪੂਜਾ ਅਤੇ ਡਾ: ਕੁਲਦੀਪ ਕੌਰ ਆਦਿ ਹਾਜ਼ਰ ਸਨ।
