ਪਹਿਲਵਾਨ ਬਜਰੰਗ ਪੂਨੀਆ ਨੂੰ ਨਾਡਾ ਨੇ ਕੀਤਾ ਮੁਅੱਤਲ
ਦੁਆਰਾ: Punjab Bani ਪ੍ਰਕਾਸ਼ਿਤ :Sunday, 05 May, 2024, 08:09 PM

ਪਹਿਲਵਾਨ ਬਜਰੰਗ ਪੂਨੀਆ ਨੂੰ ਨਾਡਾ ਨੇ ਕੀਤਾ ਮੁਅੱਤਲ
ਦਿਲੀ : ਭਾਰਤ ਦੇ ਸਟਾਰ ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਲਈ ਪੈਰਿਸ ਓਲੰਪਿਕ ‘ਚ ਖੇਡਣਾ ਮੁਸ਼ਕਲ ਨਜ਼ਰ ਆ ਰਿਹਾ ਹੈ। ਐਤਵਾਰ 5 ਮਈ ਨੂੰ ਨਾਡਾ ਨੇ ਇਸ ਸਟਾਰ ਪਹਿਲਵਾਨ ਨੂੰ ਡੋਪ ਟੈਸਟ ਨਾ ਕਰਵਾਉਣ ਉਤੇ ਕਾਰਵਾਈ ਕਰਦੇ ਹੋਏ ਮੁਅੱਤਲ ਕਰ ਦਿੱਤਾ ਸੀ। ਇਸ ਸਖ਼ਤ ਕਦਮ ਕਾਰਨ ਬਜਰੰਗ ਪੂਨੀਆ ਦੇ ਪੈਰਿਸ ਓਲੰਪਿਕ ‘ਚ ਖੇਡਣ ਨੂੰ ਲੈ ਕੇ ਸਸਪੈਂਸ ਵਧ ਗਿਆ ਹੈ।
ਬਜਰੰਗ ਪੂਨੀਆ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਮੁਅੱਤਲ ਕਰ ਦਿੱਤਾ ਹੈ। ਨਾਡਾ ਵੱਲੋਂ ਲਏ ਗਏ ਇਸ ਫੈਸਲੇ ਤੋਂ ਬਾਅਦ ਹੁਣ ਉਸ ਦੀ ਪੈਰਿਸ ਓਲੰਪਿਕ ਵਿੱਚ ਜਾਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਡੋਪ ਸੈਂਪਲ ਨਾ ਕਰਵਾਉਣ ਉਤੇ ਬਜਰੰਗ ਪੂਨੀਆ ਨੂੰ ਨਾਡਾ ਨੇ ਮੁਅੱਤਲ ਕਰ ਦਿੱਤਾ ਹੈ।
