ਆਪ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਪੰਜਾਬੀ ਕਲਾਕਾਰਾਂ ਨੇ ਕੀਤਾ ਪ੍ਰਚਾਰ
ਦੁਆਰਾ: Punjab Bani ਪ੍ਰਕਾਸ਼ਿਤ :Sunday, 05 May, 2024, 04:36 PM

ਆਪ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਪੰਜਾਬੀ ਕਲਾਕਾਰਾਂ ਨੇ ਕੀਤਾ ਪ੍ਰਚਾਰ
ਫਰੀਦਕੋਟ : ਫ਼ਰੀਦਕੋਟ ਦੇ ਚੋਣ ਮੈਦਾਨ ‘ਚ ਹੁਣ ਫ਼ਿਲਮੀ ਸਿਤਾਰੇ ਉਤਰਨੇ ਸ਼ੁਰੂ ਹੋ ਗਏ ਹਨ। ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਸਮਰਥਨ ‘ਚ ਪੰਜਾਬੀ ਕਲਾਕਾਰ ਸਿੱਪੀ ਗਿੱਲ, ਨੀਸ਼ਾ ਬਾਨੋ, ਬੀਐਨ ਸ਼ਰਮਾ ਤੇ ਰੁਪਿੰਦਰ ਰੂਬੀ ਪਹੁੰਚੇ ਹਨ। ਵਿਧਾਨ ਸਭਾ ਹਲਕਾ ਧਰਮਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਸਾਰਿਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ।
ਪ੍ਰਚਾਰ ਦੌਰਾਨ ਲੋਕਾਂ ‘ਚ ਫਿਲਮੀ ਸਿਤਾਰਿਆਂ ਦਾ ਕ੍ਰੇਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਵੱਲੋਂ ਕਰਮਜੀਤ ਅਨਮੋਲ ਨੂੰ ਨਾ ਸਿਰਫ਼ ਮਿਹਨਤੀ, ਸੂਝਵਾਨ ਅਤੇ ਇਮਾਨਦਾਰ ਕਲਾਕਾਰ ਦੱਸਿਆ ਜਾ ਰਿਹਾ ਹੈ ਸਗੋਂ ਇੱਕ ਚੰਗਾ ਸਮਾਜ ਸੇਵਕ ਵੀ ਦੱਸਿਆ ਜਾ ਰਿਹਾ ਹੈ।
