ਕ੍ਰਾਇਮ : ਵਿਅਕਤੀ ਨੇ ਮਾਂ, ਪਤਨੀ, ਬੱਚਿਆਂ ਤੇ ਖੁਦ ਨੂੰ ਕੀਤਾ ਖਤਮ
ਦੁਆਰਾ: Punjab Bani ਪ੍ਰਕਾਸ਼ਿਤ :Saturday, 11 May, 2024, 01:54 PM

ਕ੍ਰਾਇਮ : ਵਿਅਕਤੀ ਨੇ ਮਾਂ, ਪਤਨੀ, ਬੱਚਿਆਂ ਤੇ ਖੁਦ ਨੂੰ ਕੀਤਾ ਖਤਮ
ਦਿਲੀ: ਪਾਲਾਪੁਰ ਪਿੰਡ ‘ਚ ਸ਼ੁੱਕਰਵਾਰ ਰਾਤ ਸ਼ਰਾਬੀ ਵਿਅਕਤੀ ਨੇ ਆਪਣੀ ਮਾਂ, ਪਤਨੀ ਅਤੇ ਤਿੰਨ ਬੱਚਿਆਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ। ਘਟਨਾ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਵਾਰਦਾਤ ਆਪਸ ਵਿੱਚ ਤਕਰਾਰ ਤੋਂ ਬਾਅਦ ਹੋਈ ਹੈ। ਪਿੰਡ ਦੇ ਅਨੁਰਾਗ ਸਿੰਘ ਦੇ ਪਿਤਾ ਵਰਿੰਦਰ ਸਿੰਘ ਦੀ ਮੌਤ ਹੋ ਗਈ ਹੈ। ਅਨੁਰਾਗ ਆਪਣੀ ਮਾਂ ਸਾਵਿਤਰੀ ਦੇਵੀ ਨਾਲ ਪਿੰਡ ਵਿੱਚ ਰਹਿੰਦਾ ਸੀ। ਉਹ ਆਪਣੀ ਪਤਨੀ ਪ੍ਰਿਅੰਕਾ ਸਿੰਘ, ਬੇਟੀਆਂ ਅਸ਼ਵੀ, ਅਰਨਾ ਅਤੇ ਬੇਟੇ ਅਦਵਿਕ ਨਾਲ ਲਖਨਊ ਵਿੱਚ ਰਹਿੰਦੇ ਸਨ। ਪਤਨੀ ਪ੍ਰਿਅੰਕਾ ਸ਼ੁੱਕਰਵਾਰ ਨੂੰ ਹੀ ਬੱਚਿਆਂ ਨਾਲ ਪਿੰਡ ਆਈ ਸੀ।
