ਹੜਤਾਲ : ਏਅਰ ਇੰਡੀਆ ਐਕਸਪ੍ਰੈਸ ਦੇ ਮੈਬਰ ਕੰਮ ਤੇ ਪਰਤਣਾ ਹੋਏ ਸ਼ੁਰੂ

ਦੁਆਰਾ: Punjab Bani ਪ੍ਰਕਾਸ਼ਿਤ :Friday, 10 May, 2024, 03:09 PM

ਹੜਤਾਲ : ਏਅਰ ਇੰਡੀਆ ਐਕਸਪ੍ਰੈਸ ਦੇ ਮੈਬਰ ਕੰਮ ਤੇ ਪਰਤਣਾ ਹੋਏ ਸ਼ੁਰੂ
ਨਵੀਂ ਦਿੱਲੀ, 10 ਮਈ
ਏਅਰ ਇੰਡੀਆ ਐਕਸਪ੍ਰੈਸ ਦੇ ਚਾਲਕ ਦਲ ਦੇ ਮੈਂਬਰਾਂ ਨੇ ਕੰਮ ’ਤੇ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਅੱਜ ਏਅਰਲਾਈਨ ਦਾ ਸੰਚਾਲਨ ਹੌਲੀ-ਹੌਲੀ ਸੁਧਰਨਾ ਸ਼ੁਰੂ ਹੋ ਗਿਆ। ਸੂਤਰਾਂ ਮੁਤਾਬਕ ਹਾਲਤ ਪਹਿਲਾਂ ਵਰਗੇ ਹੋਣ ’ਚ ਦੋ ਦਿਨ ਲੱਗਣਗੇ। ਚਾਲਕ ਦਲ ਦੇ ਮੈਂਬਰਾਂ ਦੀ ਹੜਤਾਲ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ। ਚਾਲਕ ਦਲ ਮੈਂਬਰਾਂ ਨੇ ਏਅਰਲਾਈਨ ਵਿੱਚ ਕਥਿਤ ਦੁਰਪ੍ਰਬੰਧ ਦੇ ਵਿਰੋਧ ਵਿੱਚ ਹੜਤਾਲ ਕੀਤੀ ਸੀ। ਉਨ੍ਹਾਂ ਰਾਤ ਨੂੰ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ।