ਭਾਰਤ ਵਿੱਚ ਪੁੱਜੇ ਚੀਨ ਦੇ ਨਵ ਨਿਯੁੱਕਤ ਰਾਜਦੂਤ
ਦੁਆਰਾ: Punjab Bani ਪ੍ਰਕਾਸ਼ਿਤ :Friday, 10 May, 2024, 03:17 PM
ਭਾਰਤ ਵਿੱਚ ਪੁੱਜੇ ਚੀਨ ਦੇ ਨਵ ਨਿਯੁੱਕਤ ਰਾਜਦੂਤ
ਨਵੀਂ ਦਿੱਲੀ, 10 ਮਈ
ਭਾਰਤ ਵਿੱਚ ਚੀਨ ਦੇ ਨਵ-ਨਿਯੁਕਤ ਰਾਜਦੂਤ ਸ਼ੂ ਫੀਹੋਂਗ ਅੱਜ ਆਪਣਾ ਅਹੁਦਾ ਸੰਭਾਲਣ ਲਈ ਨਵੀਂ ਦਿੱਲੀ ਪਹੁੰਚੇ। ਭਾਰਤ ਵਿੱਚ ਚੀਨੀ ਦੂਤਘਰ ਵੱਲੋਂ ਜਾਰੀ ਬਿਆਨ ਅਨੁਸਾਰ ਹਵਾਈ ਅੱਡੇ ‘ਤੇ ਉਨ੍ਹਾਂਦੀ ਪਤਨੀ ਦਾ ਵੀ ਸੁਆਗਤ ਕੀਤਾ ਗਿਆ। ਫੀਹੋਂਗ ਭਾਰਤ ਵਿੱਚ ਚੀਨ ਦੇ 17ਵੇਂ ਰਾਜਦੂਤ ਹਨ। ਭਾਰਤ ਵਿੱਚ ਚੀਨ ਦੇ ਪਿਛਲੇ ਰਾਜਦੂਤ ਵੇਇਦੋਂਗ ਸਨ, ਜੋ ਦਿੱਲੀ ਵਿੱਚ ਤਿੰਨ ਸਾਲ ਸੇਵਾ ਕਰਨ ਤੋਂ ਬਾਅਦ ਅਕਤੂਬਰ 2022 ਵਿੱਚ ਚਲੇ ਗਏ ਸਨ ਅਤੇ ਚੀਨ ਦੇ ਉਪ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਿਆ ਸੀ।