ਔਰਤਾਂ ਨਾਲ ਜਬਰ ਜਿਨਾਹ ਕਰਨ ਵਾਲੇ ਜਲੇਬੀ ਬਾਬਾ ਦੀ ਹੋਈ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Thursday, 09 May, 2024, 02:30 PM

ਔਰਤਾਂ ਨਾਲ ਜਬਰ ਜਿਨਾਹ ਕਰਨ ਵਾਲੇ ਜਲੇਬੀ ਬਾਬਾ ਦੀ ਹੋਈ ਮੌਤ
ਫਤੇਹਾਬਾਦ : ਜਬਰ ਜਨਾਹ ਦੇ ਕਈ ਮਾਮਲਿਆਂ ਵਿੱਚ ਹਿਸਾਰ ਦੀ ਕੇਂਦਰੀ ਜੇਲ੍ਹ-2 ਵਿੱਚ ਸਜ਼ਾ ਕੱਟ ਰਹੇ ਟੋਹਾਣਾ ਦੇ ਅਮਰਪੁਰੀ ਉਰਫ਼ ਜਲੇਬੀ ਬਾਬਾ ਉਰਫ਼ ਬਿੱਲੂ (49) ਦੀ ਮੰਗਲਵਾਰ ਰਾਤ ਮੌਤ ਹੋ ਗਈ।
ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਅਮਰਪੁਰੀ ਮੂਲ ਰੂਪ ਵਿੱਚ ਮਾਨਸਾ, ਪੰਜਾਬ ਦਾ ਵਸਨੀਕ ਸੀ। ਕਈ ਸਾਲ ਪਹਿਲਾਂ ਉਹ ਟੋਹਾਣਾ ਵਿੱਚ ਜਲੇਬੀ ਦੀ ਰੇਹੜੀ ਲਾਉਂਦਾ ਸੀ। ਬਾਅਦ ਵਿੱਚ ਉਹ ਬਾਬਾ ਬਣ ਗਿਆ ਅਤੇ ਇੱਕ ਆਸ਼ਰਮ ਬਣਾਇਆ। ਸਾਲ 2017 ‘ਚ ਉਹ ਦੇਸ਼ ਭਰ ‘ਚ ਉਸ ਸਮੇਂ ਸੁਰਖੀਆਂ ‘ਚ ਆਇਆ ਜਦੋਂ ਸੌ ਤੋਂ ਵੱਧ ਔਰਤਾਂ ਨੇ ਉਸ ‘ਤੇ ਇਲਾਜ ਅਤੇ ਉਪਦੇਸ਼ ਦੌਰਾਨ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਚਾਹ ਪਿਲਾਉਣ ਅਤੇ ਬੇਹੋਸ਼ ਹੋਣ ‘ਤੇ ਉਨ੍ਹਾਂ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ। ਬਾਅਦ ਵਿੱਚ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਆਸ਼ਰਮ ਵਿੱਚੋਂ ਇਤਰਾਜ਼ਯੋਗ ਸਮੱਗਰੀ ਦਾ ਵੱਡਾ ਭੰਡਾਰ ਮਿਲਿਆ।