ਪੀਐਮ ਮੋਦੀ ਨੇ ਬਾਗਲਕੋਟ ਵਿੱਚ ਚੋਣ ਰੈਲੀ ਨੂੰ ਕੀਤਾ ਸੰਬੋਧਨ

ਪੀਐਮ ਮੋਦੀ ਨੇ ਬਾਗਲਕੋਟ ਵਿੱਚ ਚੋਣ ਰੈਲੀ ਨੂੰ ਕੀਤਾ ਸੰਬੋਧਨ
ਬਾਗਲਕੋਟ : ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਬਾਲਾਕੋਟ ਹਵਾਈ ਹਮਲੇ ਦਾ ਜ਼ਿਕਰ ਕੀਤਾ ਹੈ। ਸੋਮਵਾਰ ਨੂੰ ਕਰਨਾਟਕ ਦੇ ਬਾਗਲਕੋਟ ਵਿੱਚ ਚੋਣ ਰੈਲੀ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਮੋਦੀ ਪਿੱਛੇ ਤੋਂ ਹਮਲਾ ਨਹੀਂ ਕਰਦੇ। ਪੀਐਮ ਮੋਦੀ ਨੇ ਕਿਹਾ ਕਿ ਪੁਲਵਾਮਾ ਹਮਲੇ ਦੇ ਜਵਾਬ ਵਿੱਚ ਅਸੀਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਉਨ੍ਹਾਂ ਦੇ ਅੱਤਵਾਦੀ ਕੈਂਪ ‘ਤੇ ਹਵਾਈ ਹਮਲਾ ਕੀਤਾ।
ਇਸ ਜਵਾਬੀ ਕਾਰਵਾਈ ਤੋਂ ਬਾਅਦ ਭਾਰਤੀ ਫੌਜ ਪ੍ਰੈੱਸ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਜਾ ਰਹੀ ਸੀ ਕਿ ਮੈਂ ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਟੈਲੀਫੋਨ ਕਰ ਕੇ ਦੱਸਿਆਂ ਕਿ ਅਸੀਂ ਅੱਜ ਰਾਤ ਹਵਾਈ ਹਮਲਾ ਕੀਤਾ ਹੈ। ਪਰ ਪਾਕਿਸਤਾਨ ਤੋਂ ਲੋਕ ਟੈਲੀਫੋਨ ‘ਤੇ ਨਹੀਂ ਆਏ। ਤਾਂ ਮੈਂ ਕਿਹਾ ਇੰਤਜ਼ਾਰ ਕਰੋ। ਰਾਤ ਕਰੀਬ 12 ਵਜੇ ਪਾਕਿਸਤਾਨ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਮੈਂ ਦੁਨੀਆ ਨੂੰ ਦੱਸਿਆ ਕਿ ਮੈਂ ਰਾਤ ਨੂੰ ਹਵਾਈ ਹਮਲਾ ਕੀਤਾ ਸੀ। ਪਾਕਿਸਤਾਨ ਦੇ ਛੱਕੇ ਛੁੱਟ ਗਏ ਹਨ। ਮੋਦੀ ਨਾ ਤਾਂ ਗੱਲਾਂ ਛੁਪਾਉਣ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਪਿੱਛੇ ਤੋਂ ਹਮਲੇ ਕਰਨ ਵਿਚ। 14 ਫਰਵਰੀ 2019 ਨੂੰ ਪੁਲਵਾਮਾ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਅੱਤਵਾਦੀ ਹਮਲੇ ਦੇ ਜਵਾਬ ‘ਚ ਭਾਰਤੀ ਫੌਜ ਨੇ ਬਾਲਾਕੋਟ ‘ਚ ਪਾਕਿਸਤਾਨ ਦੇ ਅੱਤਵਾਦੀ ਕੈਂਪ ‘ਤੇ ਹਮਲਾ ਕੀਤਾ।
