ਭਾਰਤੀ ਨਾਗਰਿਕ ਨੂੰ 15 ਸਾਲ ਦੀ ਸੁਣਾਈ ਸਜਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 30 April, 2024, 03:20 PM

ਭਾਰਤੀ ਨਾਗਰਿਕ ਨੂੰ 15 ਸਾਲ ਦੀ ਸੁਣਾਈ ਸਜਾ
ਲੰਡਨ, 30 ਅਪਰੈਲ
ਆਪਣੀ 19 ਸਾਲਾ ਭਾਰਤੀ ਨਾਗਰਿਕ ਪਤਨੀ ਮਹਿਕ ਸ਼ਰਮਾ ਦੇ ਕਤਲ ਦਾ ਦੋਸ਼ੀ 24 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੀ ਘੱਟੋ-ਘੱਟ ਮਿਆਦ 15 ਸਾਲ ਹੋਵੇਗੀ। ਸਾਹਿਲ ਸ਼ਰਮਾ, ਜੋ ਭਾਰਤੀ ਨਾਗਰਿਕ ਵੀ ਹੈ, ਨੂੰ ਮਹਿਕ ਦੇ ਕਤਲ ਦੇ ਸ਼ੱਕ ਵਿੱਚ ਘਟਨਾ ਸਥਾਨ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਮਹਿਕ ਜ਼ਖ਼ਮੀ ਹਾਲਤ ’ਚ ਘਰ ਅੰਦਰੋਂ ਮਿਲੀ ਸੀ। ਉਸ ’ਤੇ ਜ਼ਖ਼ਮ ਦੇ ਗੰਭੀਰ ਨਿਸ਼ਾਨ ਸਨ। ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ ਉਸ ਨੂੰ ਕਿੰਗਸਟਨ ਕਰਾਊਨ ਕੋਰਟ ਵਿਚ ਸਜ਼ਾ ਸੁਣਾਈ ਗਈ।