Breaking News ਹੇਠਲੇ ਪੱਧਰ `ਤੇ ਅਫਸਰ ਜਾਂ ਮੁਲਾਜ਼ਮ ਦੇ ਭ੍ਰਿਸ਼ਟਾਚਾਰ ਦੌਰਾਨ ਫੜੇ ਜਾਣ ਤੇ ਸਿੱਧੀ ਸਿੱਧੀ ਜਿੰੰਮੇਵਾਰੀ ਹੋਵੇਗੀ ਡੀ. ਸੀ ਜਾਂ ਐੱਸ. ਐੱਸ. ਪੀ. : ਭਗਵੰਤ ਮਾਨਗਾਂਧੀ ਰਾਏਬਰੇਲੀ ਸੀਟ ਹੀ ਰੱਖਣਗੇ ਤੇ ਵਾਇਨਾਡ ਸੀਟ ਤੋਂ ਅਸਤੀਫ਼ਾ ਦੇਣਗੇ : ਖੜਗੇਹਾਦਸਾ : ਰੇਲ ਗੱਡੀਆਂ ਟਕਰਾਉਣ ਕਾਰਨ ਦਰਜਨ ਤੋ ਵਧ ਮੌਤਾਂ, ਕਈ ਜ਼ਖਮੀਕੁਵੈਤ ਅਗਨੀਕਾਂਡ ਵਿਚ ਮੌਤ ਦੇ ਘਾਟ ਉਤਰੇ ਹੁਸਿ਼ਆਰ ਵਾਸੀ ਦਾ ਹੋਇਆ ਅੰਤਿਮ ਸਸਕਾਰਦੁਬਈ `ਚ ਫਾਂਸੀ ਤੋਂ ਬਚੇ ਨੌਜਵਾਨ ਨੇ ਕੀਤੀ 9 ਸਾਲ ਬਾਅਦ ਮਾਂ ਨਾਲ ਮੁਲਾਕਾਤਤਲਾਸ਼ੀ ਅਭਿਆਨ- ਦੂਜਾ ਦਿਨ: ਪੰਜਾਬ ਪੁਲਿਸ ਨੇ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ’ਤੇ ਕੀਤੀ ਚੈਕਿੰਗਪਿੰਡ ਨਨਾਨੰਸੂ ਵਾਸੀ ਗੁਰਪ੍ਰੀਤ ਸਿੰਘ ਦੀ ਹੋਈ ਕੈਨੇਡਾ ਵਿਚ ਨਹਾਉਂਦੇ ਸਮੇਂ ਮੌਤਹਰਿਆਣਾ ਸਰਕਾਰ ਨੂੰ ਪਾਣੀ ਛੱਡਣ ਲਈ ਦਿੱਲੀ ਜਲ ਮੰਤਰੀ ਨੇ ਜੋੜੇ ਹੱਥਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਿਆਸੀ ਹਮਲੇ ਦੀ ਜਾਂਚ ਐਨ. ਆਈ. ਏ. ਨੂੰ ਸੌਂਪੀ

ਪੁਲਿਸ ਵੱਲੋਂ ਚੋਰੀ ਦੇ 16 ਮੋਟਰਸਾਈਕਲਾ ਸਮੇਤ ਵੱਡਾ ਚੋਰ ਗਿਰੋਹ ਕਾਬੂ

ਦੁਆਰਾ: News ਪ੍ਰਕਾਸ਼ਿਤ :Monday, 06 March, 2023, 10:29 PM

– ਤਿੰਨ ਮੈਂਬਰ ਗ੍ਰਿਫ਼ਤਾਰ : ਮੋਟਰਸਾਈਕਲਾਂ ਦੇ ਪਾਰਟਸ ਕੱਢ ਕੇ ਸਕ੍ਰੈਪ ਬਣਾਕੇ ਸਨ ਵੇਚਦੇ

– ਪੁੱਛਗਿੱਛ ਜਾਰੀ : ਹੋਰ ਖੁਲਾਸੇ ਹੋਣ ਦੀ ਉਮੀਦ : ਆਲਮ, ਧਾਲੀਵਾਲ

ਪਟਿਆਲਾ, 6 ਮਾਰਚ : ਪੁਲਿਸ ਨੇ ਮੋਟਰਸਾਈਕਲ ਚੋਰੀ ਕਰਦੇ ਇੱਕ ਵੱਡੇ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ, ਜਿਸਦੇ ਤਿੰਨ ਮੈਂਬਰਾਂ ਨੂੰ ਿਗ੍ਰਫ਼ਤਾਰ ਕਰਕੇ 16 ਮੋਟਰਸਾਈਕਲ ਬਰਾਮਦ ਕਰ ਲਏ ਹਨ ਤੇ ਇਸ ਗਿਰੋਹ ਤੋਂ ਪੁੱਛਗਿੱਛ ਜਾਰੀ ਹੈ, ਜਿਸ ਨਾਲ ਆਊਣ ਵਾਲੇ ਸਮੇਂ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ।
ਐਸ.ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਅਤੇ ਡੀਐਸਪੀ ਗੁਰਦੇਵ ਸਿੰਘ ਧਾਲੀਵਾਲ ਪਟਿਆਲਾ ਦਿਹਾਤੀ ਸਨੌਰ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਭੈੜੇ ਪੁਰਸ਼ਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਇਹ ਵੱਡੀ ਕਾਮਯਾਬੀ ਮਿਲੀ ਹੈ।
ਡੀਐਸਪੀ ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੰਚਾਰਜ ਚੌਕੀ ਬਲਵੇੜਾ ਸਬ ਇੰਸਪੈਕਟਰ ਨਿਸ਼ਾਨ ਸਿੰਘ ਨੇ ਮੁਖਬਰੀ ਦੇ ਆਧਾਰ ਤੇ ਮੁੱਕਦਮਾ ਨੰਬਰ 23 ਧਾਰਾ 379,411,201,120ਬੀ ਆਈਪੀਸੀ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ।
ਲਗਾਤਾਰ ਜਾਂਚ ਪੜਤਾਲ ਨੂੰ ਅਗੇ ਵਧਾਉਂਦਿਆਂ ਬਲਬੇੜਾ ਪੁਲਿਸ ਨੇ ਹੁਣ ਦੋਸ਼ੀ ਸਤਵਿੰਦਰ ਸਿੰਘ ਉਰਫ ਸਾਨੀ ਪੁੱਤਰ ਨੇਤਰ ਸਿੰਘ ਵਾਸੀ ਪਿੰਡ ਬੰਬੋ ਧਰਮਕੋਟ, ਥਾਣਾ ਬਖਸ਼ੀਵਾਲਾ ਪਟਿਆਲਾ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਹਾਕਮ ਸਿੰਘ ਵਾਸੀ ਹਰੀਨਗਰ ਖੇੜਕੀ ਥਾਣਾ ਪਸਿਆਣਾ ਤੇ ਜਸਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਪ੍ਰਮਜੀਤ ਸਿੰਘ ਵਾਸੀ ਪਿੰਡ ਦੁਘਾਟ, ਥਾਣਾ ਬਖਸ਼ੀਵਾਲਾ, ਪਟਿਆਲਾ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਪਾਸੋਂ ਚੋਰੀ ਦੇ 16 ਮੋਟਰਸਾਈਕਲ ਤੇ 21 ਮੋਟਰਸਾਈਕਲਾਂ ਦੇ ਸਪੇਅਰ ਪਾਰਟਸ ਬਰਾਮਦ ਕੀਤੇ ਹਨ।
ਇਹ ਦੋਸ਼ੀ ਪਟਿਆਲਾ ਸਮਾਣਾ ਤੇ ਨਾਭਾ ਸ਼ਹਿਰਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਬਲਬੇੜਾ ਵਿਖੇ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਖਾਨ ਚੰਦ ਵਾਸੀ ਪਿੱਪਲ ਵਾਲਾ ਡੇਰਾ ਬਲਵੇੜਾ ਪਟਿਆਲਾ ਦੇ ਕਬਾੜ ਦੀ ਦੁਕਾਨ ਵਿੱਚ ਬਣੇ ਡੰਪ ਵਿੱਚ ਸਟੋਰ ਕਰਕੇ ਮੋਟਰਸਾਈਕਲਾ ਦੇ ਪਾਰਟਸ ਕੱਟ-ਵੱਢ ਕੇ ਸਕਰੈਪ ਬਣਾ ਕੇ ਅੱਗੇ ਵੇਚਦੇ ਹਨ। ਦੋਸ਼ੀਆਨ ਪਾਸੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਨਾ ਪਾਸੋਂ ਹੋਰ ਵੀ ਜ਼ਰੀਆ ਸਬੰਧੀ ਖੁਲਾਸੇ ਹੋਣ ਦੀ ਉਮੀਦ ਹੈ।

ਸਾਬਕਾ ਕ੍ਰਿਮੀਨਲ ਰਿਕਾਰਡ ਵਾਲੇ ਹਨ ਦੋਸ਼ੀ

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸਤਵਿੰਦਰ ਸਿੰਘ ਉਰਵ ਸਾਨੀ ਪੁੱਤਰ ਨੇਤਰ ਸਿੰਘ ਵਾਸੀ ਪਿੰਡ ਝੰਬ, ਧਰਮਕੋਟ, ਥਾਣਾ ਬਖਸ਼ੀਵਾਲਾ ਪਟਿਆਲਾ ਉਮਰ ਕਰੀਬ 20 ਸਾਲ, ਵੈਲਡਿੰਗ ਦਾ ਕੰਮ ਕਰਦਾ ਹੈ, 10ਵੀਂ ਫੇਲ। ਇਸੇ ਤਰ੍ਹਾਂ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਹਾਕਮ ਸਿੰਘ ਵਾਸੀ ਹਰੀਨਗਰ ਖੇੜਕੀ ਥਾਣਾ ਪਸਿਆਣਾ ਪਟਿਆਲਾ ਉਮਰ ਕਰੀਬ 24 ਸਾਲ, ਖੇਤੀਬਾੜੀ ਦਾ ਕੰਮ ਕਰਦਾ ਹੈ, 12ਵੀ ਫ਼ੇਲ ਹੈ। ਇਸੇ ਤਰ੍ਹਾਂ ਜਸਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਪ੍ਰਮਜੀਤ ਸਿੰਘ ਵਾਸੀ ਪਿੰਡ ਦਘਾਟ ਥਾਣਾ ਬਖਸ਼ੀਵਾਲਾ ਪਟਿਆਲਾ ਉਮਰ 23 ਸਾਲ, ਕੰਬਾਇਨ ਡਰਾਇਵਰ, 10 ਵੀਂ ਫੇਲ ਹੈ ਇਸਦੀ ਗ੍ਰਿਫ਼ਤਾਰੀ ਬਾਕੀ ਹੈ। ਇੱਕ ਹੋਰ ਦੋਸ਼ੀ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਖਾਨ ਚੰਦ ਵਾਸੀ ਪਿੱਪਲ ਵਾਲਾ ਡੇਰਾ ਬੁਲਬੇੜਾ ਪਟਿਆਲਾ ਅਤੇ ਸੰਜੀਤ ਸਿੰਘ ਉਰਫ ਹੈਰੀ ਪੁੱਤਰ ਬਘੇਲ ਸਿੰਘ ਵਾਸੀ ਪਿੰਡ ਦਘਾਟ ਥਾਣਾ ਬਖਸ਼ੀਵਾਲਾ, ਪਟਿਆਲਾ ਵੀ ਹੈ।

ਇਹ ਸਮਾਨ ਹੋਇਆ ਬਰਾਮਦ

ਪੁਲਿਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ 16 ਮੋਟਰਸਾਈਕਲ ਵੱਖ ਵੱਖ ਕੰਪਨੀਆ ਦੇ, 21 ਟੈਂਕੀਆ,21 ਸੀਟਾ,21 ਪਿਛਲੇ ਮਡਗਾਰਡ, 10 ਟਾਇਰ, 10 ਏਅਰ ਫਿਲਟਰ,05 ਰੈੱਡ ਲਾਈਟਾ, 03 ਰਿਮ ਸਮੇਤ ਟਾਇਰ, 08 ਹੈੱਡ ਲਾਈਟ ਕਵਰ, 08 ਡੈੱਨ ਕਵਰ,09 ਲੌਂਗ ਗਾਰਡ, 04 ਹੈਡਲ, 04 ਅਗਲੇ ਮਡਗਾਰਡ, 05 ਸਾਇਲੰਸਰ, 05 ਅਗਲੇ ਸ਼ੌਕਰ ਬਰਾਮਦ ਕੀਤੇ ਹਨ।



Scroll to Top