ਰਖਿਆ ਮੰਤਰੀ ਰਾਜਨਾਥ ਸਿੰਘ ਲਖਨਊ ਸੀਟ ਤੋ ਕਰਨਗੇ ਪੱਤਰ ਦਾਖਲ

ਦੁਆਰਾ: Punjab Bani ਪ੍ਰਕਾਸ਼ਿਤ :Monday, 29 April, 2024, 03:12 PM

ਰਖਿਆ ਮੰਤਰੀ ਰਾਜਨਾਥ ਸਿੰਘ ਲਖਨਊ ਸੀਟ ਤੋ ਕਰਨਗੇ ਪੱਤਰ ਦਾਖਲ
ਲਖਨਊ : ਰੱਖਿਆ ਮੰਤਰੀ ਰਾਜਨਾਥ ਸਿੰਘ ਲਖਨਊ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਸੋਮਵਾਰ ਨੂੰ ਭਾਜਪਾ ਦੇ ਸੂਬਾ ਹੈੱਡਕੁਆਰਟਰ ਤੋਂ ਰਾਜਨਾਥ ਸਿੰਘ ਦਾ ਨਾਮਜ਼ਦਗੀ ਜਲੂਸ ਸ਼ੁਰੂ ਹੋਵੇਗਾ। ਨਾਮਜ਼ਦਗੀ ਜਲੂਸ ਹਜ਼ਰਤਗੰਜ ਤੋਂ ਹੁੰਦੇ ਹੋਏ ਪਰਿਵਰਤਨ ਚੌਕ ਤੋਂ ਸਿਹਤ ਭਵਨ ਤਿਰਹੇ ਪਹੁੰਚੇਗਾ। ਇਸ ਦੌਰਾਨ ਭਾਰੀ ਭੀੜ ਹੋਣ ਦੀ ਸੰਭਾਵਨਾ ਹੈ। ਇਸ ਲਈ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਟਰੈਫਿਕ ਵਿਵਸਥਾ ਬਦਲੀ ਰਹੇਗੀ। ਆਮ ਵਾਹਨ ਬਦਲਵੇਂ ਰਸਤਿਆਂ ਤੋਂ ਲੰਘਣਗੇ।