ਕੋਟਾ ਵਿੱਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਦੁਆਰਾ: Punjab Bani ਪ੍ਰਕਾਸ਼ਿਤ :Monday, 29 April, 2024, 03:03 PM

ਕੋਟਾ ਵਿੱਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਜੈਪੁਰ : ਦੇਸ਼ ‘ਚ ਕੋਚਿੰਗ ਹੱਬ ਵਜੋਂ ਮਸ਼ਹੂਰ ਰਾਜਸਥਾਨ ਦੇ ਕੋਟਾ ‘ਚ ਕੋਚਿੰਗ ਦੇ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਕੋਟਾ ‘ਚ ਦੀ ਤਿਆਰੀ ਕਰ ਰਹੇ 20 ਸਾਲਾ ਵਿਦਿਆਰਥੀ ਸੁਮਿਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੁਮਿਤ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਸੀ। ਉਹ ਇੱਕ ਸਾਲ ਤੋਂ ਕੋਟਾ ਦੇ ਕੁਨਹੜੀ ਇਲਾਕੇ ਵਿੱਚ ਇੱਕ ਹੋਸਟਲ ਵਿੱਚ ਰਹਿ ਕੇ ਇੱਕ ਨਿੱਜੀ ਕੋਚਿੰਗ ਸੰਸਥਾ ਵਿੱਚ ਿਆਰੀ ਕਰ ਰਿਹਾ ਸੀ।