ਬਹੁਜਨ ਸਮਾਜ ਪਾਰਟੀ ਨੇ ਦਵਿੰਦਰ ਰਾਮਗੜੀਆਂ ਨੂੰ ਉਤਾਰਿਆ ਚੋਣ ਮੈਦਾਨ ਵਿੱਚ

ਦੁਆਰਾ: Punjab Bani ਪ੍ਰਕਾਸ਼ਿਤ :Sunday, 28 April, 2024, 06:20 PM

ਬਹੁਜਨ ਸਮਾਜ ਪਾਰਟੀ ਨੇ ਦਵਿੰਦਰ ਰਾਮਗੜੀਆਂ ਨੂੰ ਉਤਾਰਿਆ ਚੋਣ ਮੈਦਾਨ ਵਿੱਚ
ਲੁਧਿਆਣਾ, 28 ਅਪਰੈਲ
ਬਹੁਜਨ ਸਮਾਜ ਪਾਰਟੀ ਪੰਜਾਬ ਨੇ ਅੱਜ ਆਪਣੇ 10ਵੇਂ ਉਮੀਦਵਾਰ ਦਾ ਐਲਾਨ ਕਰਦਿਆਂ ਲੁਧਿਆਣਾ ਤੋਂ ਦਵਿੰਦਰ ਸਿੰਘ ਰਾਮਗੜ੍ਹੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਲੋਕ ਸਭਾ ਲੁਧਿਆਣਾ ਤੋਂ ਦਵਿੰਦਰ ਸਿੰਘ ਰਾਮਗੜੀਆ ਦੇ ਨਾਂ ਦਾ ਐਲਾਨ ਕੀਤਾ।