ਦਲ ਬਦਲ ਲੀਡਰਾਂ ਦਾ ਕੋਈ ਸਟੈਡ ਨਹੀ : ਚੰਨੀ
ਦੁਆਰਾ: Punjab Bani ਪ੍ਰਕਾਸ਼ਿਤ :Friday, 03 May, 2024, 03:10 PM

ਦਲ ਬਦਲ ਲੀਡਰਾਂ ਦਾ ਕੋਈ ਸਟੈਡ ਨਹੀ : ਚੰਨੀ
ਫਿਲੌਰ, 2 ਮਈ- ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਫਿਲੌਰ ਹਲਕੇ ਦੀਆਂ ਵਰਕਰ ਮਿਲਣੀਆਂ ਅੱਜ ਰੈਲੀਆਂ ’ਚ ਬਦਲ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਲੋਕਾਂ ਨੇ ਚਰਨਜੀਤ ਚੰਨੀ ਦਾ ਭਰਵਾਂ ਸਮਰਥਨ ਕੀਤਾ।
ਇਸ ਮੌਕੇ ਸ੍ਰੀ ਚੰਨੀ ਨੇ ਕਿਹਾ ਕਿ ਦਲ ਬਦਲੂ ਲੀਡਰਾਂ ਦਾ ਕੋਈ ਸਟੈਂਡ ਨਹੀਂ ਹੈ ਜਦ ਕਿ ਪਾਰਟੀ ਦਾ ਵਰਕਰ ਕਦੇ ਨਹੀਂ ਬਦਲਦਾ। ਉਨ੍ਹਾਂ ਕੋਲ ਵਿਕਾਸ ਦਾ ਮਾਡਲ ਹੈ ਤੇ ਉਨ੍ਹਾਂ ਖਰੜ ਅਤੇ ਚਮਕੌਰ ਸਾਹਿਬ ਦਾ ਵਿਕਾਸ ਕਰਕੇ ਦਿਖਾਇਆ ਹੈ ਜਦਕਿ ਹੁਣ ਜਲੰਧਰ ਹਲਕੇ ਦੀ ਨੁਹਾਰ ਵੀ ਬਦਲੀ ਜਾਵੇਗੀ।
