ਬਦਨਾਮ ਗੈਗਸਟਰ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Friday, 03 May, 2024, 03:13 PM

ਬਦਨਾਮ ਗੈਗਸਟਰ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
ਦਿਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਲਗਭਗ 2:30 ਵਜੇ ਰੋਹਿਣੀ ਦੇ ਜਾਪਾਨੀ ਪਾਰਕ ਨੇੜੇ ਇੱਕ ਮੁਕਾਬਲੇ ਤੋਂ ਬਾਅਦ ਬਦਨਾਮ ਗੈਂਗਸਟਰ ਗੋਗੀ ਗੈਂਗ ਦੇ ਸ਼ੂਟਰ ਫੈਜ਼ਾਨ ਨੂੰ ਗ੍ਰਿਫਤਾਰ ਕਰ ਲਿਆ। ਫੈਜ਼ਾਨ ਖ਼ਿਲਾਫ਼ ਕਤਲ ਤੋਂ ਇਲਾਵਾ ਲੁੱਟ-ਖੋਹ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਰਾਤ ਨੂੰ ਜਾਪਾਨੀ ਪਾਰਕ ਨੇੜੇ ਕਿਸ ਇਰਾਦੇ ਨਾਲ ਪਹੁੰਚਿਆ ਸੀ।