ਹਾਰ ਦੇ ਡਰੋ ਸਹਿਜਾਦਾ ਰਾਏਬਰੇਲੀ ਤੋ ਮੈਦਾਨ ਵਿੱਚ ਉਤਰ‌ਿਆ : ਮੋਦੀ

ਦੁਆਰਾ: Punjab Bani ਪ੍ਰਕਾਸ਼ਿਤ :Friday, 03 May, 2024, 02:53 PM

ਹਾਰ ਦੇ ਡਰੋ ਸਹਿਜਾਦਾ ਰਾਏਬਰੇਲੀ ਤੋ ਮੈਦਾਨ ਵਿੱਚ ਉਤਰ‌ਿਆ : ਮੋਦੀ
ਕੋਲਕਾਤਾ, 3 ਮਈ
ਕਾਂਗਰਸ ਅਤੇ ਇਸ ਦੇ ਨੇਤਾ ਰਾਹੁਲ ਗਾਂਧੀ ’ਤੇ ਵਿਅੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਸ਼ਹਿਜ਼ਾਦਾ’ ਨੂੰ ਵਾਇਨਾਡ ’ਚ ਹਾਰ ਦਾ ਡਰ ਹੈ, ਜਿਸ ਕਾਰਨ ਉਸ ਨੂੰ ਰਾਏਬਰੇਲੀ ਹਲਕੇ ਤੋਂ ਵੀ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਮੈਂ ਪਹਿਲਾਂ ਕਿਹਾ ਸੀ ਕਿ ‘ਸ਼ਹਿਜ਼ਾਦਾ’ ਵਾਇਨਾਡ ਤੋਂ ਹਾਰ ਜਾਵੇਗਾ ਅਤੇ ਜਲਦੀ ਹੀ ਵਾਇਨਾਡ ਦੀਆਂ ਚੋਣਾਂ ਖਤਮ ਹੋਣ ਬਾਅਦ ਉਹ ਦੂਜੀ ਸੀਟ ਦੀ ਭਾਲ ਵਿਚ ਜਾਵੇਗਾ। ਉਸ ਦੇ ਸਮਰਥਕ ਦਾਅਵਾ ਕਰ ਰਹੇ ਸਨ ਕਿ ਉਹ ਅਮੇਠੀ ਤੋਂ ਲੜੇਗਾ ਪਰ ਅਜਿਹਾ ਲਗਦਾ ਹੈ ਕਿ ਉਹ ਅਮੇਠੀ ਤੋਂ ਵੀ ਡਰਿਆ ਹੋਇਆ ਹੈ। ਇਸ ਲਈ ਹੁਣ ਸ਼ਹਿਜ਼ਾਦਾ ਰਾਏਬਰੇਲੀ ਤੋਂ ਮੈਦਾਨ ’ਚ ਆ ਰਿਹਾ ਹੈ।