ਭਾਰਤ ਸਰਹਦ ਪਾਰ ਤੋ ਹੋਣ ਵਾਲੀ ਕਿਸੇਵੀ ਅਤਿਵਾਦੀ ਕਾਰਵਾਈ ਦਾ ਜਵਾਬ ਦੇਣ ਲਈ ਵਚਨਬਧ : ਐਸ ਜੈਸ਼ੰਕਰ
ਦੁਆਰਾ: Punjab Bani ਪ੍ਰਕਾਸ਼ਿਤ :Saturday, 13 April, 2024, 01:56 PM

ਭਾਰਤ ਸਰਹਦ ਪਾਰ ਤੋ ਹੋਣ ਵਾਲੀ ਕਿਸੇਵੀ ਅਤਿਵਾਦੀ ਕਾਰਵਾਈ ਦਾ ਜਵਾਬ ਦੇਣ ਲਈ ਵਚਨਬਧ : ਐਸ ਜੈਸ਼ੰਕਰ
ਮਹਾਰਾਸ਼ਟਰ, 13 ਅਪਰੈਲ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਸਰਹੱਦ ਪਾਰ ਤੋਂ ਹੋਣ ਵਾਲੀ ਕਿਸੇ ਵੀ ਅਤਿਵਾਦੀ ਕਾਰਵਾਈ ਦਾ ਜਵਾਬ ਦੇਣ ਲਈ ਵਚਨਬੱਧ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਕਿਉਂਕਿ ਅਤਿਵਾਦੀ ਨਿਯਮਾਂ ਨੂੰ ਨਹੀਂ ਮੰਨਦੇ, ਉਨ੍ਹਾਂ ਨੂੰ ਜੁਆਬ ਦੇਣ ਲਈ ਕੋਈ ਨਿਯਮ ਨਹੀਂ ਹੈ। ਸ੍ਰੀ ਜੈਸ਼ੰਕਰ ਨੇ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ‘ਤੇ 2008 ਦੇ 26/11 ਦੇ ਮੁੰਬਈ ਅਤਿਵਾਦੀ ਹਮਲਿਆਂ ਦੇ ਜਵਾਬ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰੀ ਪੱਧਰ ‘ਤੇ ਬਹੁਤੀ ਚਰਚਾ ਦਾ ਕੋਈ ਅਰਥ ਨਹੀਂ ਨਿਕਲਿਆ ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ ਪਾਕਿਸਤਾਨ ‘ਤੇ ਹਮਲੇ ਦੀ ਕੀਮਤ ਉਸ ’ਤੇ ਹਮਲਾ ਨਾ ਕਰਨ ਨਾਲੋਂ ਵੱਧ ਹੋਵੇਗੀ।
