ਅਮਿਤ ਸ਼ਾਹ ਨੇ ਪਰਿਵਾਰਵਾਦੀ ਰਾਜਨੀਤੀ ਲਈ ਇੰਡੀਆ ਗਠਜੋੜ ਦੀ ਨਿਖੇਧੀ ਕੀਤੀ

ਦੁਆਰਾ: Punjab Bani ਪ੍ਰਕਾਸ਼ਿਤ :Friday, 12 April, 2024, 01:30 PM

ਅਮਿਤ ਸ਼ਾਹ ਨੇ ਪਰਿਵਾਰਵਾਦੀ ਰਾਜਨੀਤੀ ਲਈ ਇੰਡੀਆ ਗਠਜੋੜ ਦੀ ਨਿਖੇਧੀ ਕੀਤੀ
ਮੱਧ ਪ੍ਰਦੇਸ਼, 11 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪਰਿਵਾਰਵਾਦੀ ਰਾਜਨੀਤੀ ਲਈ ‘ਇੰਡੀਆ’ ਗੱਠਜੋੜ ਦੀ ਨਿਖੇਧੀ ਕੀਤੀ ਅਤੇ ਆਖਿਆ ਕਿ ਆਗਾਮੀ ਚੋਣਾਂ ’ਚ ਲੋਕਾਂ ਨੂੰ ਸਮਾਜ ਦੇ ਹਰ ਵਰਗ ਨੂੰ ਅੱਗੇ ਲਿਆਉਣ ਵਾਲਿਆਂ ਜਾਂ ਸਿਰਫ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿੱਚੋਂ ਇੱਕ ਨੇਤਾ ਚੁਣਨਾ ਹੋਵੇਗਾ। ਮੱਧ ਪ੍ਰਦੇਸ਼ ’ਚ ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਦੇ ਹੱਕ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਦੇਸ਼ ’ਚ ਸਿਰਫ ਚਾਰ ‘‘ਜਾਤਾਂ’’ ਗਰੀਬ, ਨੌਜਵਾਨ, ਕਿਸਾਨ ਤੇ ਔਰਤਾਂ ਹੋਂਦ ਰੱਖਦੀਆਂ ਹਨ ਅਤੇ ਉਨ੍ਹਾਂ ਦਾ ਮੁੱਖ ਟੀਚਾ ਇਨ੍ਹਾਂ ਦਾ ਸ਼ਕਤੀਕਰਨ ਹੈ। ਖਜੁਰਾਹੋ ਲੋਕ ਸਭਾ ਹਲਕੇ ਦੇ ਕਤਨੀ ਇਲਾਕੇ ’ਚ ਚੋਣ ਮੀਟਿੰਗ ਦੌਰਾਨ ਭਾਜਪਾ ਨੇਤਾ ਨੇ ਆਖਿਆ ਕਿ ਪਰਿਵਾਰ ਕੇਂਦਰਤ ਪਾਰਟੀਆਂ ਕਦੇ ਵੀ ਗਰੀਬਾਂ, ਦਲਿਤਾਂ, ਕਿਸਾਨਾਂ, ਨੌਜਵਾਨਾਂ, ਕਬਾਇਲੀਆਂ, ਔਰਤਾਂ ਅਤੇ ਪੱਛੜੇ ਵਰਗਾਂ ਦਾ ਭਲਾ ਨਹੀਂ ਕਰਨਗੀਆਂ ਅਤੇ ਉਹ ਸਿਰਫ਼ ਘੁਟਾਲਿਆਂ ’ਚ ਹੀ ਡੁੱਬੇ ਰਹਿ ਸਕਦੇ ਹਨ। ਉਨ੍ਹਾਂ ਆਖਿਆ ਕਿ ‘ਇੰਡੀ’ ਗੱਠਜੋੜ ਦੇ ਮੈਂਬਰ ਲੋਕਾਂ ਦੀ ਭਲਾਈ ਨਹੀਂ ਸਕਣਗੇ। ਇਹ ਪਰਿਵਾਰਵਾਦੀ ਪਾਰਟੀਆਂ ਲੋਕਾਂ ਦੀ ਭਲਾ ਨਹੀਂ ਕਰਨਗੀਆਂ। ਸਿਰਫ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਹੀ ਲੋਕ ਭਲਾਈ ਲਈ ਵਚਨਬੱਧ ਹੈ।’’ ਸ਼ਾਹ ਨੇ ਟਿੱਪਣੀ ਕਰਦਿਆਂ ਕਿਹਾ, ‘‘ਇਨ੍ਹਾਂ ਪਰਿਵਾਰ ਕੇਂਦਰਤ ਪਾਰਟੀਆਂ ਦਾ ਇਕਲੌਤਾ ਟੀਚਾ ਆਪਣੇ ਪੁੱਤਾਂ, ਧੀਆਂ ਤੇ ਭਤੀਜਿਆਂ ਲਈ ਸੱਤਾ ਹਾਸਲ ਕਰਨਾ ਹੈ। ਸ਼ਰਦ ਪਵਾਰ ਦਾ ਮਕਸਦ ਆਪਣੀ ਬੇਟੀ ਨੂੰ (ਮਹਾਰਾਸ਼ਟਰ ਦੀ) ਮੁੱਖ ਮੰਤਰੀ ਬਣਾਉਣਾ ਹੈ। ਊਧਵ ਠਾਕਰੇ ਤੇ ਐੱਮ.ਕੇ ਸਟਾਲਿਨ ਆਪੋ-ਆਪਣੇ ਬੇਟਿਆਂ ਨੂੰ ਅਤੇ ਮਮਤਾ ਬੈਨਰਜੀ ਆਪਣੇ ਭਤੀਜੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਜਦਕਿ (ਕਾਂਗਰਸੀ ਨੇਤਾ) ਸੋਨੀਆ ਗਾਂਧੀ ਚਾਹੁੰਦੇ ਹਨ ਕਿ ਰਾਹੁਲ ਬਾਬਾ ਪ੍ਰਧਾਨ ਮੰਤਰੀ ਬਣਨ।’’