ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਸ੍ਰੀਨਗਰ ਤੋ ਲੜਨਗੇ ਚੋਣ
ਦੁਆਰਾ: Punjab Bani ਪ੍ਰਕਾਸ਼ਿਤ :Friday, 12 April, 2024, 12:20 PM

ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਸ੍ਰੀਨਗਰ ਤੋ ਲੜਨਗੇ ਚੋਣ
ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ-ਐਨਸੀ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਸ੍ਰੀਨਗਰ ਹਲਕੇ ਤੋਂ ਲੋਕ ਸਭਾ ਚੋਣ ਲੜਨਗੇ। ਸਾਬਕਾ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਚੌਧਰੀ ਮੁਹੰਮਦ ਰਮਜ਼ਾਨ ਉੱਤਰੀ ਕਸ਼ਮੀਰ ਬਾਰਾਮੂਲਾ ਸੀਟ ਤੋਂ ਚੋਣ ਲੜਨਗੇ। ਨੈਸ਼ਨਲ ਕਾਨਫਰੰਸ ਨੇ ਪਹਿਲਾਂ ਹੀ ਅਨੰਤਨਾਗ-ਰਾਜੌਰੀ ਹਲਕੇ ਤੋਂ ਆਪਣੇ ਉਮੀਦਵਾਰ ਮੀਆਂ ਅਲਤਾਫ ਅਹਿਮਦ ਦਾ ਐਲਾਨ ਕਰ ਦਿੱਤਾ ਹੈ।
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ-ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਵੀ ਅਨੰਤਨਾਗ-ਰਾਜੌਰੀ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਪੀਡੀਪੀ ਨੇ ਆਪਣੇ ਯੂਥ ਵਿੰਗ ਦੇ ਪ੍ਰਧਾਨ ਵਹੀਦ ਪਾਰਾ ਨੂੰ ਸ੍ਰੀਨਗਰ ਤੋਂ ਅਤੇ ਸਾਬਕਾ ਰਾਜ ਸਭਾ ਮੈਂਬਰ ਫੈਯਾਜ਼ ਅਹਿਮਦ ਮੀਰ ਨੂੰ ਬਾਰਾਮੂਲਾ ਸੀਟ ਤੋਂ ਉਮੀਦਵਾਰ ਬਣਾਇਆ ਹੈ।
