16 ਮੰਜਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਲੱਗੀ ਭਿਆਨਕ ਅੱਗ
ਦੁਆਰਾ: Punjab Bani ਪ੍ਰਕਾਸ਼ਿਤ :Wednesday, 10 April, 2024, 05:39 PM

16 ਮੰਜਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਲੱਗੀ ਭਿਆਨਕ ਅੱਗ
ਹਾਂਗਕਾਂਗ, 10 ਅਪਰੈਲ
ਹਾਂਗਕਾਂਗ ਵਿਚ 16 ਮੰਜ਼ਿਲ ਇਮਾਰਤ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 36 ਜ਼ਖ਼ਮੀ ਹੋ ਗਏ। ਹਾਂਗਕਾਂਗ ਦੇ ਜੌਰਡਨ ‘ਚ ‘ਨਿਊ ਲੱਕੀ ਹਾਊਸ’ ਨਾਂ ਦੀ ਇਮਾਰਤ ‘ਚ ਲੱਗੀ ਅੱਗ ਨੂੰ ਸਵੇਰੇ ਬੁਝਾਇਆ ਗਿਆ ਪਰ ਪੁਲੀਸ ਦਾ ਕਹਿਣਾ ਹੈ ਕਿ ਇਮਾਰਤ ਦੇ ਅੰਦਰ ਮੌਜੂਦ ਲੋਕ ਹਾਲੇ ਵੀ ਮਦਦ ਲਈ ਚੀਕ ਰਹੇ ਹਨ। ਇਮਾਰਤ ਵਿੱਚ ਜ਼ਿਆਦਾਤਰ ਰਿਹਾਇਸ਼ੀ ਅਪਾਰਟਮੈਂਟ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 7.53 ‘ਤੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰਫਾਈਟਰ ਮੌਕੇ ‘ਤੇ ਪਹੁੰਚ ਗਏ। ਪੁਲੀਸ ਨੇ ਦੱਸਿਆ ਕਿ ਤਿੰਨ ਮਰਦ ਅਤੇ ਦੋ ਔਰਤਾਂ ਦੀ ਮੌਤ ਹੋ ਗਈ ਹੈ।
