ਦਿਲੀ ਨਗਰ ਨਿਗਮ ਲਈ ਚੋਣਾਂ 26 ਨੂੰ ਹੋਣਗੀਆਂ

ਦੁਆਰਾ: Punjab Bani ਪ੍ਰਕਾਸ਼ਿਤ :Wednesday, 10 April, 2024, 05:34 PM

ਦਿਲੀ ਨਗਰ ਨਿਗਮ ਲਈ ਚੋਣਾਂ 26 ਨੂੰ ਹੋਣਗੀਆਂ
ਨਵੀਂ ਦਿੱਲੀ, 10 ਅਪਰੈਲ
ਦਿੱਲੀ ਨਗਰ ਨਿਗਮ ਲਈ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 26 ਅਪਰੈਲ ਨੂੰ ਹੋਣਗੀਆਂ। ਨਿਗਮ ਸਕੱਤਰ ਦੇ ਦਫਤਰ ਅਨੁਸਾਰ ਦਿੱਲੀ ਨਗਰ ਨਿਗਮ ਦੀ ਮੀਟਿੰਗ ਸ਼ੁੱਕਰਵਾਰ 26 ਅਪਰੈਲ ਨੂੰ ਸਵੇਰੇ 11.00 ਵਜੇ ਹੋਵੇਗੀ। ਮੀਟਿੰਗ ਵਿੱਚ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਕਰਵਾਈ ਜਾਵੇਗੀ। ਐੱਮਸੀਡੀ ਹਾਊਸ ਵਿੱਚ 250 ਮੈਂਬਰ ਹਨ। ਇਸ ਵੇਲੇ ‘ਆਪ’ ਕੋਲ 134 ਕੌਂਸਲਰਾਂ ਨਾਲ ਬਹੁਮਤ ਹੈ, ਜਦੋਂ ਕਿ ਭਾਜਪਾ 104 ਸੀਟਾਂ ‘ਤੇ ਕਾਬਜ਼ ਹੈ, ਇਕ ਆਜ਼ਾਦ ਕੌਂਸਲਰ ਦੇ ਸਮਰਥਨ ਨਾਲ ਇਸ ਦੀ ਗਿਣਤੀ 105 ਹੋ ਗਈ ਹੈ। ਕਾਂਗਰਸ 9 ਸੀਟਾਂ ’ਤੇ ਹੈ। ਦੋ ਆਜ਼ਾਦ ਕੌਂਸਲਰ ਹਨ।