ਚਰਚ ਵਿੱਚ ਇੱਕ ਵਿਅਕਤੀ ਨੇ ਕੀਤਾ ਪਾਦਰੀ ਤੇ ਹਮਲਾ
ਦੁਆਰਾ: Punjab Bani ਪ੍ਰਕਾਸ਼ਿਤ :Monday, 15 April, 2024, 07:05 PM

ਚਰਚ ਵਿੱਚ ਇੱਕ ਵਿਅਕਤੀ ਨੇ ਕੀਤਾ ਪਾਦਰੀ ਤੇ ਹਮਲਾ
ਸਿਡਨੀ: ਸਿਡਨੀ ਦੀ ਇੱਕ ਚਰਚ ਵਿੱਚ ਪ੍ਰਚਾਰ ਕਰ ਰਹੇ ਇਕ ਪਾਦਰੀ ਤੇ ਅਣਪਛਾਤਿਆਂ ਵੱਲੋਂ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਪਾਦਰੀ ਸਮੇਤ ਚਾਰ ਜਣਿਆਂ ਨੂੰ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।
ਮੀਡੀਆ ਰਿਪੋਰਟਾਂ ਅਨੁਸਾਰ, ਹਮਲਾ ਇੱਕ ਉਪਦੇਸ਼ ਦੌਰਾਨ ਹੋਇਆ ਜੋ ਚਰਚ ਦੇ ਯੂਟਿਊਬ ਪੇਜ ‘ਤੇ ਲਾਈਵ-ਸਟ੍ਰੀਮ ਕੀਤਾ ਜਾ ਰਿਹਾ ਸੀ। ਨਿਊ ਸਾਊਥ ਵੇਲਜ਼ ਪੁਲਿਸ ਨੇ ਕਿਹਾ ਕਿ ਸੋਮਵਾਰ, 15 ਅਪ੍ਰੈਲ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ
