ਸਲਮਾਨ ਖਾਨ ਦੇ ਘਰ ਗੋਲੀਆਂ ਚਲਾਉਣ ਵਾਲੇ ਸ਼ੂਟਰ ਦੀ ਹੋਈ ਪਛਾਣ

ਦੁਆਰਾ: Punjab Bani ਪ੍ਰਕਾਸ਼ਿਤ :Monday, 15 April, 2024, 06:49 PM

ਸਲਮਾਨ ਖਾਨ ਦੇ ਘਰ ਗੋਲੀਆਂ ਚਲਾਉਣ ਵਾਲੇ ਸ਼ੂਟਰ ਦੀ ਹੋਈ ਪਛਾਣ
ਨਵੀਂ ਦਿੱਲੀ, 15 ਅਪਰੈਲ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੂਟਰਾਂ ਵਿੱਚੋਂ ਇੱਕ ਦੀ ਪਛਾਣ ਵਿਸ਼ਾਲ ਉਰਫ਼ ਰਾਹੁਲ ਵਜੋਂ ਹੋਈ ਹੈ, ਜੋ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਹਰਿਆਣਾ ਅਤੇ ਦਿੱਲੀ ਵਿੱਚ ਕਤਲ ਸਮੇਤ ਛੇ ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਸਪੈਸ਼ਲ ਸੈੱਲ ਦੇ ਸੂਤਰ ਨੇ ਕਿਹਾ,‘ਅਸੀਂ ਮੁਲਜ਼ਮਾਂ ਦੀ ਸੂਹ ਲਗਾ ਰਹੇ ਹਾਂ।’ ਵਿਸ਼ਾਲ ਹਾਲ ਹੀ ‘ਚ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਰੋਹਤਕ ‘ਚ ਸੱਟੇਬਾਜ਼ ਦੀ ਹੱਤਿਆ ‘ਚ ਸ਼ਾਮਲ ਸੀ।