Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਰੋਜਾਨਾ ਸੈਰ ਕਰਨ ਦੇ ਫਾਇਦੇ

ਦੁਆਰਾ: Punjab Bani ਪ੍ਰਕਾਸ਼ਿਤ :Monday, 15 April, 2024, 06:28 PM

ਰੋਜਾਨਾ ਸੈਰ ਕਰਨ ਦੇ ਫਾਇਦੇ

ਜੇਕਰ ਦੇਖਿਆ ਜਾਵੇ ਤਾਂ ਸਾਡਾ ਸ਼ਰੀਰ ਵੀ ਇੱਕ ਤਰ੍ਹਾਂ ਦੀ ਮਸ਼ੀਨਰੀ ਵਰਗਾ ਹੀ ਹੈ, ਜਿਸਦੀ ਸਰਵਿਸ ਬਾਰੇ ਅਸੀ ਕਦੇ ਸੋਚਿਆ ਹੀ ਨਹੀਂ। ਜਦੋ ਅਸੀ ਬਿਮਾਰ ਹ ਜਾਂਦੇ ਹਾਂ, ਰਿ ਅਸੀ ਡਾਕਟਰ ਕੋਲ ਭਜਦੇ ਹਾਂ। ਉਦੋਂ ਤੱਕ ਸਾਡਾ ਰੋਗ ਬਹੁਤ ਵਧ ਜਾਂਦਾ ਹੈ ਅਤੇ ਸਾਡੇ ਪੈਸੇ ਵੀ ਵੱਧ ਲਗ ਜਾਂਦੇ ਹਨ।
ਡਾਕਟਰਾਂ ਦੀ ਰਾਏ ਅਨੁਸਾਰ ਤਕਰੀਬਨ ਤਿੰਨ ਕੁ ਮਹੀਨਿਆਂ ਬਾਅਦ ਸਾਨੂੰ ਆਪਣੇ ਸ਼ਰੀਰ ਦਾ ਚੈਕਅਪ ਕਰਵਾਉਣਾ ਚਾਹੀਦਾ ਹੈ। ਦਰਅਸਲ ਅਸੀ ਸਿਹਤ ਨੂੰ ਲੈ ਕੇ ਕੁੱਝ ਗਲਤ ਧਾਰਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਾਂ। ਜਿਵੇਂ ਕਿ ਅਸੀ ਆਮ ਹੀ ਸੁਣਦ ਰਹਿੰਦੇ ਹਾਂ ਕਿ ਦੇਖੋ ਜੀ, ਵਹਿਮ ਨਹੀਂ ਕਰਨਾ ਚਾਹੀਦਾ, ਜਿੰਨ ਦਾਣਾ ਪਾਣੀ ਲਿਖਿਆ, ਉਨ੍ਹਾਂ ਚੁਗ ਹੀ ਲੈਣਾ ਹੈ। ਇਹ ਬਿਲਕੁਲ ਠੀਕ ਹੈ ਕਿ ਵਹਿਮ ਨਹੀਂ ਕਰਨਾ ਚਾਹੀਦਾ ਪਰੰਤੂ ਵਹਿਮ ਤਾਂ ਉਦੋਂ ਤੱਕ ਹੁੰਦਾ ਹੈ, ਦਜੋਂ ਸਾਨੂੰ ਆਪਣੇ ਸ਼ਰੀਰ ਬਾਰੇ ਪਤਾ ਹੀ ਨਾ ਹੋਵੇ।
ਕਿਉਂਕਿ ਸਾਡੇ ਦਿਮਾਗ ਦੇ ਕਿਸੇ ਨਾ ਕਿਸੇ ਕੋਨੇ ਇਹ ਗੱਲ ਪਈ ਰਹਿੰਦੀ ਹੈ ਕਿ ਸਾਨੂੰ ਕੋਈ ਬਿਮਾਰੀ ਨਾ ਹੋਵੇ। ਜੇਕਰ ਕੋਈ ਬਿਮਾਰੀ ਨਿਕਲ ਵੀ ਆਉਂਦੀ ਹੈ ਤਾਂ ਅਸੀ ਸਮੇ ਸਿਰ ਇਲਾਜ ਕਰਵਾ ਲਵਾਂਗੇ। ਕਈ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਇਲਾਜ ਮੁੱਢਲੀ ਸਟੇਜ ਵਿੱਚ ਹੀ ਹੁੰਦਾ ਹੈ। ਇਸ ਕਰਕੇ ਸਾਨੂੰ ਡਰਨ ਦੀ ਲੋੜ ਨਹੀਂ, ਚੌਕਸੀ ਦੀ ਲੋੜ ਹੈ। ਕੁੱਝ ਲੋਕ ਤਾਂ ਗਲਤ ਧਾਰਨਾਵਾਂ ਦੇ ਸਿਕਾਰ ਹੁੰਦੇ ਹਨ ਕਿ ਕੁੱਝ ਲੋਕ ਆਲਸੀ ਹੋਣ ਕਾਰਨ ਆਪ ਤਾਂ ਕੁੱਝ ਕਰ ਨਹੀਂ ਸਕਦੇ। ਸਭ ਕੁੱਝ ਸਮਝਦਿਆਂ ਵੀ ਸਿਹਤ ਸਬੰਧੀ ਗਲਤ ਪ੍ਰਚਾਰ ਕਰਦੇ ਰਹਿੰਦੇ ਹਨ।
ਉਹ ਸੈਰ ਵਾਲਿਆਂ ਦੇ ਵੀ ਵਿਰੋਧ ਵਿੱਚ ਬੋਲ ਜਾਂਦੇ ਹਨ। ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਸੈਰ ਵਾਲਿਆਂ ਨੂੰ ਕਿਹੜਾ ਬਿਮਾਰੀਆਂ ਨਹੀਂ ਲਗਦੀਆਂ। ਅਸਲ ਵਿੱਚ ਸਚਾਈ ਇਹ ਹੈ ਕਿ ਉਹ ਸਵੇਰੇ ਉਠਣ ਤੋਂ ਡਰਦੇ ਹਨ। ਹੈਰਾਨਗੀਦੀ ਗੱਲ ਹੈ ਕਿ ਇਹ ਔਗੁਣ ਸਿਆਣੇ ਤੇ ਜਿੰਮੇਵਾਰ ਵਿਅਕਤੀਆਂ ਵਿੱਚ ਵੀ ਦੇਖਣ ਨੂੰ ਮਿਲਦੇ ਹਨ।
ਇਕ ਵਾਰ ਮੈਂ ਕਿਸੇ ਮੰਤਰੀ ਨੂੰ ਮਿਲਣ ਗਿਆ ਤਾਂ ਉੱਥੇ ਸਿਹਤ ਸਬੰਧੀ ਗੱਲਾਂ ਚਲ ਰਹੀਆਂ ਸਨ। ਕੋਈ ਸੱਜਣ ਮੰਤਰੀ ਜੀ ਨੂੰ ਕਹਿ ਰਿਹਾ ਸੀ, ਮੰਤਰੀ ਜੀ ਤੁਹਾਡਾ ਪੇਟ ਬਹੁਤ ਵਧ ਗਿਆ ਹੈ। ਇਸਨੂੰ ਕੰਟਰੋਲ ਕਰੋ। ਮੰਜਤੀ ਜੀ ਕਹਿ ਰਹੇ ਸਨ ਕਿ ਮੈਂ ਤਾਂ ਖਾਣ ਪੀਣ ਦਾ ਬਹੁਤ ਖਿਆਲ ਰੱਖਦਾ ਹਾਂ। ਇਹ ਘੱਟ ਹੀ ਨਹੀਂ ਰਿਹਾ। ਉਹ ਸੱਜਣ ਕਹਿਣ ਲਗਾ, ਮੰਤਰੀ ਜੀ ਸਵੇਰੇ ਜਲਦੀ ਉਠ ਕੇ ਸੈਰ ਕਰਿਆ ਕਰੋ, ਵਗੈਰਾ ਵਗੈਰਾ। ਮੰਤਰੀ ਜੀ ਕਹਿਣ ਲਗੇ ਸਵੇਰੇ ਜਲਦੀ, ਨਾ ਬਈ ਨਾ, ਇਹ ਕੰਮ ਨਹੀ ਹੋਣਾ, ਹੋਰ ਚਾਰ ਸਾਲ ਪਹਿਲਾਂ ਮਰਜਾਂਗੇ, ਸਵੇਰੇ ਜਲਦੀ ਨਹੀ ਉਠਿਆ ਜਾਣਾ, ਸਵੇਰੇ ਤਾਂ ਨੀਂਦ ਆਉਂਦੀ ਏ ਯਾਰ।
ਇਕ ਹੋਰ ਤੋਸਦ ਘਟਨਾ ਸੁਣਾ ਰਿਹਾ ਸੀ। ਉਹ ਕਹਿੰਦਾ ਅਸੀ ਹਰ ਰੋਜ ਸੈਰ ਕਰਿਆ ਕਰਦੇ ਸੀ। ਇਕ ਸਾਡਾ ਦੋਸਤ ਕਹਿਣ ਲਗਿਆ, ਯਾਰ ਮੂੈ ਵੀ ਨਾਲ ਲੈ ਜਾਇਆ ਕਰੋ। ਅਸੀ ਕਿਹਾ ਯਾਰ ਨੂੰ ਆਲਸੀ ਜਿਹਾ ਬੰਦਾ ਤੈਥੋ ਸਵੇਰੇ ਜਲਦੀ ਨਹੀਂ ਉਠਿਆ ਜਾਣਾ। ਉਹ ਕਹਿਣ ਲਗਿਆ ਮੈਨੂੰ ਤੁਸੀ ਅਵਾਜ ਮਾਰ ਕੇ ਲੈ ਜਾਇਆ ਕਰੋ। ਅਸੀ ਅਗਲੇ ਦਿਨ 5 ਕੁ ਵਜੇ ਉਸਦਾ ਬੂਹਾ ਖੜਕਾਇਆ। ਉਸਦੀ ਪਤਨੀ ਕਹਿੰਦੀ ਬਾਹਰ ਸੈਰ ਵਾਲੇ ਆਏ ਨੇ। ਉਹ ਆਪਣੀ ਪਤਨੀ ਨੂੰ ਆਖਣ ਲਗਾ, ਇਨ੍ਹਾਂ ਨੂੰ ਕਹਿ ਕਿਓ ਕਿ ਮੈਂ 5 ਕੁ ਮਿੰਟਾਂ ਵਿੱਚ ਆਇਆ। ਉਹ 5 ਮਿੰਟਾਂ ਦੀ ਬਜਾਏ 10 ਮਿੰਟਾਂ ਵਿੱਚ ਆਇਆ। ਉਸਦੀ ਪਤਨੀ ਆਖਣ ਲੱਗੀ ਆ ਸੈਰ ਵਾਲੇ ਅੱਜ ਫਿਰ ਖੜੇ ਨੇ। ਉਹ ਕਹਿਣ ਲੱਗਿਆ, ਇਨ੍ਹਾਂ ਨੂੰ ਕਹਿ ਦਿਓ ਤੁਸੀ ਚਲੋ ਮੈ ਤੁਹਾਡੇ ਮਗਰੇ ਆਉਂਦਾ ਹਾਂ। ਤੀਸਰੇ ਦਿਨ ਫਿਰ ਉਸਦਾ ਬੂਹਾ ਖੜਕਾਇਆ ਗਿਆ। ਉਸਦੀ ਪਤਨੀ ਆਖਣ ਲੱਗੀ, ਜੇਕਰ ਤੈਥੋ ਉਠਿਆ ਨਹੀ ਜਾਂਦਾ, ਇਨ੍ਹਾਂ ਵਿਚਾਰਿਆ ਨੂੰ ਕਿਉਂ ਤੰਗ ਕਰਦੈ। ਅੱਜ ਫਿਰ ਖੜੇ ਨੇ, ਉਹ ਆਪਣੀ ਪਤਨੀ ਨੂੰ ਆਖਣ ਲੱਗਾ, ਇਨ੍ਹਾਂ ਨੂੰ ਕਹਿ ਦਿਓ ਤੁਸੀ ਜਾਓ ਰੋਜ ਰੋਜ ਮਰਨ ਨਾਲੋ ਮੈਂ ਤਾਂ ਇੱਕ ਦਿਨ ਮਰਿਆ ਚੰਗਾ।
ਸਵੇਰੇ ਉਠਣ ਨੂੰ ਕਈ ਲੋਕ ਮਰਨ ਦੇ ਬਰਾਬਰ ਸਮਝਦੇ ਹਨ। ਅਸਲ ਵਿੱਚ ਇਹ ਗਲਤ ਆਦਤਾਂ ਬਚਪਨ ਵਿੱਚ ਬਣ ਜਾਂਦੀਆਂ ਹਨ, ਜੋਕਿ ਬਾਅਦ ਵਿੱਚ ਬਦਲਣੀਆਂ ਔਖੀਆਂ ਹੋ ਜਾਂਦੀਆਂ ਹਨ।
ਕੁੰਝ ਲੋਕ ਯੋਗਾ ਦੇ ਵਿਰੁੱਘ ਪ੍ਰਚਾਰ ਕਰਦੇ ਰਹਿੰਦੇ ਹਨ। ਇਹ ਇਹੋ ਜਿਹੀਆਂ ਦਿਲਚਸਪ ਉਦਾਹਰਨਾਂ ਦੇ ਕੇ ਤੁਹਾਨੂੰ ਸਮਝਾਉਣਗੇ ਕਿ ਆਮ ਬੰਦਾ ਤਾਂ ਛੱਡੋ ਪੜਿਆ ਲਿਖਿਆ ਤੇ ਸੂਝਵਾਨ ਵਿਅਕਤੀ ਵੀ ਕਰਾਹੇ ਪੈ ਸਕਦਾ ਹੈ। ਇਕ ਵਾਰ ਮੇਰਾ ਦੋਸਤ ਮੈਨੂੰ ਕਹਿ ਰਿਹਾ ਸੀ ਕਿ ਆ ਯੋਗ ਵਾਲਿਆਂ ਨੇ ਐਵੇ ਰੌਲਾ ਪਾਇਆ ਹੋਇਆ। ਕੋਈ ਫਰਕ ਨਹੀਂ ਪੈਂਦਾ ਯੋਗਾ ਯੂਗਾ ਨਾਲ। ਮੈ ਕਿਹਾ ਤੈਨੂੰ ਕਿਵੇਂ ਪਤਾ। ਉਹ ਕਹਿਣ ਲਗਿਆ ਸਾਡੇ ਇਲਾਕੇ ਵਿੱਚ ਯੋਗ ਗੁਰੂ ਯੋਗਾ ਸਿਖਾ ਰਿਹਾ ਸੀ। ਉਹ ਅਜੇ ਕਹਿ ਹੀ ਰਿਹਾ ਸੀ ਕਿ ਮੂਧੇ ਹੋ ਜਾਓ, ਸਿਧੇ ਹੋ ਜਾਓ, ਉਸਨੂੰ ਹਾਰਟ ਅਟੈਕ ਹੋ ਗਿਆ। ਮੈ ਕਿਹਾ, ਫਿਰ। ਉਸ ਨੇ ਕਿਹਾ, ਫਿਰ ਕਿ ਅਸੀ, ਇਹ ਉਹਦਾ ਆਖਰੀ ਆਸਣ ਸੀ। ਇਹ ਉਹ ਲੋਕ ਹੁੰਦੇ ਹਨ, ਜੋ ਇਸ ਤਰ੍ਹਾਂ ਦੀਆਂ ਗੱਲਾਂ ਵਿਚੋ ਰਸ ਲੈਣਾ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਦੇ ਪਲੇ ਸਿਰਫ਼ ਗੱਲਾਂ ਹੀ ਹੁੰਦੀਆਂ ਹਨ, ਹੋਰ ਕੁੱਝ ਨਹੀਂ।
ਯੋਗਾ ਦੇ ਬੇਅੰਤ ਫਾਇਦੇ ਹਨ। ਯੋਗ ਕਰਨ ਨਾਲ ਖੂਨ ਦਾ ਸਰਕਲ ਸਹੀ ਰਹਿੰਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਔਰਤਾਂ ਨੂੰ ਤਾਂ ਯੋਗਾ ਜਰੂਰ ਕਰਨਾ ਚਾਹੀਦਾ ਹੈ ਕਿਵੁਂਕਿ ਅਜਕਲ ਦੀ ਭਜ ਦੌੜ ਵਾਲੀ ਜਿੰਦਗੀ ਵਿੱਚ ਨੌਕਰੀਪੇਸ਼ਾ ਔਰਤਾਂ ਨੂੰ ਦੋਹਰੀ ਭੂਮਿਕਾ ਅਦਾ ਕਰਨੀ ਪੈਂਦੀ ਹੈ। ਬਿਮਾਰੀਆਂ ਤੋਂ ਛੁਟਕਾਰਾ ਅਤੇ ਤਣਾਅ ਨੂੰ ਘੱਟ ਕਰਨਾ ਯੋਗਾ ਦੀ ਅਹਿਮ ਭੂਮਿਕਾ ਹੈ। ਇਸਦੇ ਮਾਧਿਅਮ ਨਾਲ ਮਨ ਅਤੇ ਬੁੱਧੀ ਉਪਰ ਵੀ ਕਾਬੂ ਰਹਿੰਦਾ ਹੈ। ਯੋਗ ਬਹੁਤ ਸਾਰੇ ਆਸਣ ਅਜਿਹੇ ਹਨ, ਜੋ ਸਾਡੀਆਂ ਹੱਡੀਆਂ ਵਿੱਚ ਲਚਕੀਲਾਪਨ ਪੈਦਾ ਕਰਕੇ ਸ਼ਰੀਰ ਵਿਚੋਂ ਆਲਸ ਅਤੇ ਸੁਸਤੀ ਘਟਾਉਂਦੇ ਹਨ ਅਤੇ ਉਦਮ ਪੈਦਾ ਕਰਦੇ ਹਨ, ਜਿਵੇਂ ਪਛਤਾਨ ਆਸਣ ਨਾਲ ਸ਼ੂਗਰ ਠੀਕ ਕਰਲ ਲਈ ਸਹਾਇਤਾ ਮਿਲਦੀ ਹੈ ਅਤੇ ਮੋਟਾਪਾ ਵੀ ਘਟਦਾ ਹੈ। ਕਪਾਲਭਾਤੀ, ਅਲੋਮ ਵਿਲੋਮ ਨਾਲ ਸਿਰਦਰਦ ਅਤੇ ਪਾਚਣ ਸ਼ਕਤੀ ਠੀਕ ਹੁੰਦੀ ਹੈ। ਯੋਗ ਕੇਵਲ ਸ਼ਰੀਰਕ ਕਸਰਤ ਕਰਨ ਜਾਂ ਰੋਗ ਨੂੰ ਦੂਰ ਕਰਨ ਵਾਲੀ ਕਿਰਿਆ ਹੀ ਨਹੀਂ, ਸਗੋ ਜੀਵਨ ਨੂੰ ਬਿਹਤਰ ਬਣਾਉਣ ਦੀ ਵਿਧੀ ਵੀ ਹੈ। ਸਭ ਤੋਂ ਜਰੂਰੀ ਗੱਲ ਹੈ ਕਿ ਯੋਗ ਕਿਸੇ ਸਿਖਿਅਤ ਮਾਹਿਰ ਪਾਸੋ ਸਿਖ ਕੇ ਹੀ ਕੀਤਾ ਜਾਵੇ, ਕਿਉਂਕਿ ਗਲਤ ਆਸਣ ਕਰਨ ਨਾਲ ਨੁਕਸਾਨ ਵੀ ਹੋ ਸਕਦਾ ਹੈ।
ਸੈਰ ਦੇ ਫਾਇਦੇ
ਜੇਕਰ ਇਹ ਕਿਹਾ ਜਾਵੇ ਕਿ ਜਿੰਦਗੀ ਦੀ ਖੂਬਸੂਰਤੀ ਦਾ ਰਾਜ ਸੈਰ ਵਿੱਚ ਛੁਪਿਆ ਹੋਇਆ ਹੈ ਤਾਂ ਇਹ ਗਲਤ ਨਹੀਂ ਹੋਵੇਗਾ। ਸੈਰ ਦੇ ਬੇਅੰਤ ਫਾਇਦੇ ਹਨ ਪਰ ਅਸੀ ਗੱਨ ਸੰਖੇਪ ਵਿੱਚ ਹੀ ਕਰਾਂਗੇ।
ਸੈਰ ਨਾਲ ਸਾਡੇ ਸਰੀਰ ਵੱਚ ਜੋਸ਼ ਅਤੇ ਹੌਸਲਾ ਆਉਂਦਾ ਹੈ ਅਤੇ ਸਾਡੀ ਸੋਚ ਸਕਾਰਾਤਮਕ ਬਣਦੀ ਹੈ। ਤੁਰਨਾ ਸਭ ਤੋਂ ਚੰਗੀ ਕਸਰਤ ਮੰਨੀ ਗਈ ਹੈ। ਤੁਰਨ ਲਈ ਖੁਲੀ ਥਾਂ ਤੇ ਖੁਲਾ ਆਕਾਸ਼ ਚਾਹੀਦਾ ਹੈ। ਸਾਡਾ ਸਰੀਰ ਹਿਲਦਾ ਹੈ। ਹਵਾ ਲਗਾਤਾਰ ਸਾਡੇ ਫੇਫੜਿਆਂ ਵਿੱਚ ਜਾਂਦੀ ਹੈ ਅਤੇ ਸਾਹ ਵਿੱਚ ਤਾਲ ਪੈਦਾ ਹੁੰਦੀ ਹੈ। ਸਾਰੇ ਅੰਗਾਂ ਦੀ ਇਕੋ ਜਿਹੀ ਹੋਲੀ ਹੋਲੀ ਵਰਜਿਸ ਹੁੰਦੀ ਰਹਿੰਦੀ ਹੈ। ਜਿਨਾ ਅਸੀ ਸੈਰ ਕਰਦੇ ਸਮੇਂ ਆਪਣੇ ਘਰ ਤੋਂ ਦੂਰ ਹੁੰਦੇ ਜਾਂੇ ਹਾਂ, ਉਨ੍ਹਾਂ ਚਿੰਤਾਵਾਂ ਤੋਂ ਵੀ ਦੂਰ ਹੋ ਜਾਂਦੇ ਹਾਂ। ਉਨ੍ਹਾਂ ਚਿੰਤਾਵਾ ਤੋਂ ਵੀ ਦੂਰ ਹੁੰਦੇ ਜਾਂਦੇ ਹਾਂ। ਜੇਕਰ ਅਸੀ ਕਿਸੇ ਸਮੱਸਿਆ ਨੂੰ ਸੁਲਝਾਉਣਾ ਹੋਵੇ ਤਾਂ ਕੋਈ ਗੁੰਝਲ ਖੋਲਣੀ ਹੋਵੇ ਤਾਂ ਕੰਮ ਸੈਰ ਕਰਦੇ ਸਮੇਂ ਕਰੋ, ਕਾਮਯਾਬ ਹੋਵੇਗੇ ਕਿਉਂਕਿ ਤਾਜੀ ਆਕਸੀਜਨ ਮਿਲਣ ਕਾਰਨ ਦਿਮਾਗ ਵੀ ਜਿਆਦਾ ਕੰਮ ਕਰਨ ਲਗ ਜਾਂਦਾ ਹੈ ਤੇ ਇਕਾਗਰਤਾ ਵਧ ਜਾਂਦੀ ਹੈ। ਇਸੇ ਤਰ੍ਹਾਂ ਰੋਜਾਨਾ ਸੈਰ ਕਰਨ ਦੇ ਅਨੇਕਾਂ ਫਾਇਦੇ ਹਨ।



Scroll to Top