ਡਾ:ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਉਮੜਿਆਂ ਲੋਕਾਂ ਦਾ ਸੈਲਾਬ

ਡਾ:ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਉਮੜਿਆਂ ਲੋਕਾਂ ਦਾ ਸੈਲਾਬ
ਪਟਿਆਲਾ (14.04.24) ਡਾਕਟਰ ਬੀ.ਆਰ.ਅੰਬੇਡਕਰ ਇੰਮਪਲਾਈਜ ਅਤੇ ਸ਼ੋਸ਼ਲ ਵੈਲਫੇਅਰ ਐਸ਼ੋਸ਼ੀਏਸ਼ਨ, ਪਟਿਆਲਾ ਵੱਲੋ ਸ਼ੁਸ਼ੀਲ ਪੈਲੇਸ ਪਟਿਆਲਾ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ:ਬੀ.ਆਰ.ਅੰਬੇਡਕਰ ਜੀ ਦਾ 133ਵਾ ਜਨਮ ਦਿਵਸ਼ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ਼ੋਸੀਏਸ਼ਨ ਦੇ ਆਗੂਆਂ ਸ੍ਰੀ ਜਰਨੈਲ ਸਿੰਘ, ਸ੍ਰੀ ਅਵਤਾਰ ਸਿੰਘ ਕੈਂਥ, ਇੰਜ: ਆਰ.ਐਸ.ਬੰਗੜ, ਇੰਜ: ਬਲਵੰਤ ਕੁਮਾਰ, ਹੁਸ਼ਿਆਰ ਚੰਦ, ਸੋਹਣ ਸਿੰਘ, ਸਵਰਨ ਸਿੰਘ ਬੰਗਾਂ, ਇੰਜ: ਹਰਦੀਪ ਸਿੰਘ, ਇੰਜ: ਆਰ.ਐਸ.ਸਿਆਣ ਵੱਲੋ ਦੱਸਿਆ ਗਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਸਾਹਿਬ ਜੀ ਦਾ ਜਨਮ ਦਿਵਸ ਐਸ਼ੋਸ਼ੀਏਸ਼ਨ ਵੱਲੋ ਪਟਿਆਲਾ ਜਿਲੇ ਦੀਆਂ ਲੱਗਭੱਗ ਸਾਰੀਆਂ ਸਮਾਜਿਕ, ਧਾਰਮਿਕ ਅਤੇ ਮੁਲਾਜ਼ਮ ਜੱਥੇਬੰਦੀਆਂ ਵੱਲੋ ਸਾਂਝੇ ਤੋਰ ਤੇ ਮਨਾਇਆ ਗਿਆ । ਡਾ: ਹਰਭਜਨ ਸਿੰਘ ਸਿੱਧੂ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਅਤੇ ਇੰਜ: ਦੇਸ਼ ਰਾਜ ਬੰਗੜ, ਮੁੱਖ ਇੰਜ/ਪੀਐਸਪੀਸੀਐਲ, ਸ੍ਰੀ ਮੋਹਣ ਸਿੰਘ, ਆਈ.ਐਫ.ਐਸ, ਸ੍ਰੀ ਸ਼ੁਸ਼ੀਲ ਕੁਮਾਰ, ਆਈ.ਪੀ.ਐਸ, ਸ੍ਰੀ ਵਿਨੋਦ ਕੁਮਾਰ ਗਾਗਟ, ਡੀਡੀਪੀਓ, ਸ੍ਰੀ ਦਰਸ਼ਨ ਸਿੰਘ ਸਿੱਧੂ ਸਾਬਕਾ ਤਹਿਸੀਲਦਾਰ, ਸ੍ਰੀ ਨਾਜ਼ਰ ਸਿੰਘ ਸਾਬਕਾ ਜੁਆਇੰਟ ਕਮਿਸ਼ਨਰ ਸਪੈਸ਼ਲ ਗੈਸਟ ਵਜੋ ਸ਼ਾਮਲ ਹੋਏ ਅਤੇ ਬਾਬਾ ਸਾਹਿਬ ਦੀ ਜੀਵਨੀ ਅਤੇ ਵਿਚਾਰਧਾਰਾ ਤੇ ਖੁੱਲ ਕੇ ਚਰਚਾ ਕੀਤੀ ਗਈ । ਵਿਸ਼ੇਸ਼ ਤੌਰ ਤੇ ਪਹੁੰਚੇ ਮਿਸ
ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਵਿੱਚੋ ਨਰਿੰਦਰ ਸਿੰਘ ਕਲਸੀ,ਸ੍ਰੀ ਨਰੇਸ ਕੁਮਾਰ ਗਾਟ, ਸ੍ਰੀ ਗੁਰਵਿੰਦਰ ਸਿੰਘ, ਸ੍ਰੀ ਅਮਰਜੀਤ ਸਿੰਘ ਬਾਗੀ, ਲਛਮਣ ਸਿੰਘ ਨਬੀਪੁਰ, ਹਰਮੇਸ਼ ਹਿਆਣਾ, ਨਾਰੰਗ ਸਿੰਘ, ਕਮਲਜੀਤ ਸਿੰਘ, ਬਲਜੀਤ ਸਿੰਘ ਬਿੱਟੂ, ਅਸ਼ੋਕ ਕੁਮਾਰ ਅਹੀਰ, ਸੁਖਵਿੰਦਰ ਸਿੰਘ ਸੁੱਖਾ, ਮੇਜਰ ਸਿੰਘ ਪੀਆਰਟੀਸੀ, ਜਸਵਿੰਦਰ ਸਿੰਘ ਚੱਪੜ, ਸੋਨੀ ਗਿੱਲ, ਮੇਲਾ ਸਿੰਘ, ਅਮਰਜੀਤ ਸਿੰਘ ਡੀਈਓ, ਇੰਜ: ਨਿਰਮਲ ਸਿੰਘ ਲੰਗ, ਜਸਵੀਰ ਸਿੰਘ ਰੁੜਕੀ, ਸਤਵਿੰਦਰ ਸਿੰਘ ਕਾਲਾ, ਰਾਜਿੰਦਰ ਸਿੰਘ, ਰਣਜੀਤ ਜੀਤੀ, ਪੀ੍ਰਤ ਕਾਸ਼ੀ, ਕੁੱਕੂ ਰਾਮ, ਦਰਸ਼ਨ ਸਿੰਘ ਸਨੋਰ, ਸਿਮਰਨਦੀਪ ਕੌਰ, ਜਸਕਰਨ ਸਿੰਘ ਕੈਂਥ, ਪੁਸ਼ਪਿੰਦਰ ਸਿੰਘ ਬੰਗੜ, ਗੋਰਮਾ, ਪਿ੍ਰੰੰਸ, ਹਰਜੀਤ ਕੋਰ, ਕੁਲਵੰਤ ਸਿੰਘ ਨਾਰੀਕੇ, ਅਮਰਜੀਤ ਸਿੰਘ ਘੱਗਾ, ਡਾ:ਗਗਨਦੀਪ ਥਾਪਰਵਾਲ, ਮਦਨ ਸਿੰਘ ਆਦਿ ਵੱਲੋ ਬਾਬਾ ਸਾਹਿਬ ਬਾਰੇ ਵਿਚਾਰ ਪ੍ਰਗਟ ਕੀਤੇ ਗਏ ।
ਪੰਜਾਬ ਦੇ ਮਸ਼ਹੂਰ ਗਾਇਕ ਸ੍ਰੀ ਬਹਾਦਰ ਬੇਤਾਬ ਅਤੇ ਸ੍ਰੀ ਗੁਰਮੁੱਖ ਸਿੰਘ ਰੁੜਕੀ ਵੱਲੋ ਬਾਬਾ ਸਾਹਿਬ ਤੇ ਗੀਤ ਗਾ ਕੇ ਦਰਸਕਾਂ ਦਾ ਮਨੋਰੰਜਨ ਕੀਤਾ ਗਿਆ ਅਤੇ ਵੱਖ ਵੱਖ ਪਿੰਡਾਂ ਵਿਚੋ ਆਏ ਸਕੂਲ ਦੇ ਬੱਚਿਆ ਵੱਲੋ ਸਕਿੱਟ, ਗਿੱਧਾ ਅਤੇ ਭੰਗੜੇ ਪਾਏ ਗਏ ।
