51 ਦੀ ਉਮਰ ਵਿੱਚ ਅਦਾਕਾਰਾ ਕੈਮਰਨ ਫਿਰ ਬਣੀ ਮਾਂ
ਦੁਆਰਾ: Punjab Bani ਪ੍ਰਕਾਸ਼ਿਤ :Tuesday, 26 March, 2024, 04:03 PM

51 ਦੀ ਉਮਰ ਵਿੱਚ ਅਦਾਕਾਰਾ ਕੈਮਰਨ ਫਿਰ ਬਣੀ ਮਾਂ
ਨਵੀਂ ਦਿੱਲੀ : ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਮਰਨ ਡਿਆਜ਼ ਦੇ ਘਰ ਇਕ ਵਾਰ ਮੁੜ ਖੁਸ਼ੀਆਂ ਆਈਆਂ ਹਨ। ਜੀ ਹਾਂ, ਕੈਮਰਨ ਫਿਰ ਤੋਂ ਮਾਂ ਬਣ ਗਈ ਹੈ। 1994 ਦੀ ਫਿਲਮ ‘ਦਿ ਮਾਸਕ’ ਲਈ ਮਸ਼ਹੂਰ ਕੈਮਰਨ ਡਿਆਜ਼ 51 ਸਾਲ ਦੀ ਉਮਰ ‘ਚ ਇਕ ਵਾਰ ਫਿਰ ਮਾਂ ਬਣ ਗਈ ਹੈ। ਹਾਲੀਵੁੱਡ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਕੈਮਰਨ ਡਿਆਜ਼ ਅਤੇ ਪਤੀ ਬੇਂਜੀ ਮੈਡੇਨ ਨੇ ਇਕ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ – ਅਸੀਂ ਆਪਣੇ ਬੇਟੇ ਕਾਰਡੀਨਲ ਮੈਡਨ ਦੇ ਜਨਮ ਦੀ ਘੋਸ਼ਣਾ ਕਰਦੇ ਹੋਏ ਮੁਬਾਰਕ ਅਤੇ ਉਤਸ਼ਾਹਿਤ ਹਾਂ।
