ਹੋਲੀ ਤੇ ਰਹੀ ਰੋਣਕ ਬਰਕਰਾਰ : ਅੰਕਿਤਾ ਲੋਖੰਡੇ ਨੇ ਕੀਤੀ ਪਾਰਟੀ
ਦੁਆਰਾ: Punjab Bani ਪ੍ਰਕਾਸ਼ਿਤ :Tuesday, 26 March, 2024, 03:48 PM

ਹੋਲੀ ਤੇ ਰਹੀ ਰੋਣਕ ਬਰਕਰਾਰ : ਅੰਕਿਤਾ ਲੋਖੰਡੇ ਨੇ ਕੀਤੀ ਪਾਰਟੀ
ਨਵੀਂ ਦਿੱਲੀ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀ ਦੇ ਤਿਉਹਾਰ ਦੀ ਰੌਣਕ ਬਰਕਰਾਰ ਰਹੀ। ਇਸ ਤਿਉਹਾਰ ਦਾ ਉਤਸ਼ਾਹ ਸਿਤਾਰਿਆਂ ‘ਚ ਦੇਖਣ ਨੂੰ ਮਿਲਿਆ। ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਟੈਲੀਵਿਜ਼ਨ ਸਿਤਾਰਿਆਂ ਨੇ ਵੀ ਇਸ ਪਾਰਟੀ ‘ਚ ਖੂਬ ਮਸਤੀ ਕੀਤੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਕਿਤਾ ਲੋਖੰਡੇ ਨੇ ਹੋਲੀ ਪਾਰਟੀ ਕੀਤੀ।
ਅੰਕਿਤਾ ਲੋਖੰਡੇ ਦੀ ਹੋਲੀ ਪਾਰਟੀ ‘ਚ ਟੈਲੀਵਿਜ਼ਨ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਲ ਹੋਏ। ਇੱਥੇ ‘ਬਿੱਗ ਬੌਸ’ ਦੀਆਂ ਮਸ਼ਹੂਰ ਹਸਤੀਆਂ ਦਾ ਇਕੱਠ ਅਤੇ ਮਸਤੀ ਵੀ ਦੇਖਣ ਨੂੰ ਮਿਲੀ। ਅੰਕਿਤਾ ਦੀ ਪਾਰਟੀ ‘ਚ ਅਰਚਨਾ ਗੌਤਮ, ਸਮਰਥ ਜੁਰੇਲ, ਈਸ਼ਾ ਮਾਲਵੀਆ ਸਮੇਤ ਕਈ ਸਿਤਾਰੇ ਸ਼ਾਮਲ ਹੋਏ।
