ਗੁਲਾਮ ਕਸ਼ਮੀਰ ਆਪਣੇ ਆਪ ਰਲ ਜਾਵੇਗਾ ਭਾਰਤ ਵਿੱਚ : ਰਾਜਨਾਥ ਸਿੰਘ
ਦੁਆਰਾ: Punjab Bani ਪ੍ਰਕਾਸ਼ਿਤ :Tuesday, 26 March, 2024, 03:19 PM

ਗੁਲਾਮ ਕਸ਼ਮੀਰ ਆਪਣੇ ਆਪ ਰਲ ਜਾਵੇਗਾ ਭਾਰਤ ਵਿੱਚ : ਰਾਜਨਾਥ ਸਿੰਘ
ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਗੁਲਾਮ ਕਸ਼ਮੀਰ ਦੇ ਲੋਕ ਖੁਦ ਭਾਰਤ ਵਿੱਚ ਰਲੇਵੇਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਗੁਲਾਮ ਕਸ਼ਮੀਰ ਆਪਣੇ ਆਪ ਭਾਰਤ ਵਿੱਚ ਰਲ ਜਾਵੇਗਾ। ਉਨ੍ਹਾਂ ਕਿਹਾ ਕਿ ਗੁਲਾਮ ਕਸ਼ਮੀਰ ਸਾਡਾ ਸੀ ਅਤੇ ਸਾਡਾ ਹੈ। ਉਨ੍ਹਾਂ ਇਹ ਗੱਲ ਇੱਕ ਮੀਡੀਆ ਹਾਊਸ ਦੇ ਪ੍ਰੋਗਰਾਮ ਵਿੱਚ ਕਹੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਕਸ਼ਮੀਰ ਬਾਰੇ ਤਾਜ਼ਾ ਟਿੱਪਣੀ ਬਾਰੇ ਪੁੱਛੇ ਜਾਣ ‘ਤੇ ਰਾਜਨਾਥ ਸਿੰਘ ਨੇ ਕਿਹਾ ਕਿ ਕੀ ਉਹ ਕਦੇ ਕਸ਼ਮੀਰ ਲੈ ਸਕਦੇ ਹਨ? ਉਨ੍ਹਾਂ ਨੂੰ ਗੁਲਾਮ ਕਸ਼ਮੀਰ ਦੀ ਚਿੰਤਾ ਹੋਣੀ ਚਾਹੀਦੀ ਹੈ। ਮੈਂ ਡੇਢ ਸਾਲ ਪਹਿਲਾਂ ਕਿਹਾ ਸੀ ਕਿ ਸਾਨੂੰ ਹਮਲਾ ਕਰਨ ਅਤੇ ਫੜਨ ਦੀ ਕੋਈ ਲੋੜ ਨਹੀਂ ਹੈ। ਅਸਲ ਵਿੱਚ ਉੱਥੇ ਅਜਿਹੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਕਿ ਗੁਲਾਮ ਕਸ਼ਮੀਰ ਦੇ ਲੋਕ ਖ਼ੁਦ ਭਾਰਤ ਵਿੱਚ ਰਲੇਵੇਂ ਦੀ ਮੰਗ ਕਰ ਰਹੇ ਹਨ।
