ਇਲੈਕਟ੍ਰਿਕ ਬੈਟਰੀ ਫੱਟਣ ਕਾਰਨ ਤਿੰਨ ਜ਼ਖਮੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 20 March, 2024, 01:47 PM

ਇਲੈਕਟ੍ਰਿਕ ਬੈਟਰੀ ਫੱਟਣ ਕਾਰਨ ਤਿੰਨ ਜ਼ਖਮੀ
ਠਾਣੇ, 20 ਮਾਰਚ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚਲੇ ਘਰ ਵਿੱਚ ਇਲੈਕਟ੍ਰਿਕ ਮੋਟਰਸਾਈਕਲ ਦੀ ਬੈਟਰੀ ਫਟਣ ਕਾਰਨ ਦੋ ਔਰਤਾਂ ਅਤੇ ਇੱਕ ਪੁਰਸ਼ ਜ਼ਖ਼ਮੀ ਹੋ ਗਏ। ਮੰਗਲਵਾਰ ਰਾਤ ਨੂੰ ਹੋਏ ਧਮਾਕੇ ਕਾਰਨ ਘਰ ਦੀ ਛੱਤ ਅਤੇ ਗੁਆਂਢੀ ਘਰ ਦੇ ਨਾਲ ਲੱਗਦੀ ਕੰਧ ਢਹਿ ਗਈ। ਇਹ ਬੈਟਰੀ ਕਾਲਵਾ ਇਲਾਕੇ ਦੇ ਸ਼ਾਂਤੀ ਨਗਰ ਵਿੱਚ ਚਾਲ ਵਿੱਚ ਸਥਿਤ ਘਰ ਵਿੱਚ ਰੱਖੀ ਹੋਈ ਸੀ। ਰਾਤ ਕਰੀਬ 10.30 ਵਜੇ ਬੈਟਰੀ ‘ਚ ਧਮਾਕਾ ਹੋਇਆ। ਇਹ ਪਤਾ ਨਹੀਂ ਲੱਗਿਆ ਕਿ ਇਸ ਨੂੰ ਚਾਰਜਿੰਗ ਲਈ ਘਰ ਵਿੱਚ ਰੱਖਿਆ ਗਿਆ ਸੀ ਜਾਂ ਨਹੀਂ।