ਸਪਲਾਇਰ ਲਾਲ ਵਰਦੀਆਂ ਵਿੱਚ ਹੀ ਰਹਿਣਗੇ : ਜੋਮੈਟੋ
ਦੁਆਰਾ: Punjab Bani ਪ੍ਰਕਾਸ਼ਿਤ :Wednesday, 20 March, 2024, 01:55 PM
ਸਪਲਾਇਰ ਲਾਲ ਵਰਦੀਆਂ ਵਿੱਚ ਹੀ ਰਹਿਣਗੇ : ਜੋਮੈਟੋ
ਨਵੀਂ ਦਿੱਲੀ, 20 ਮਾਰਚ- ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਲਈ ਵੱਖਰੀ ਸੇਵਾ ਸ਼ੁਰੂ ਕਰਨ ’ਤੇ ਆਲੋਚਨਾ ਦਾ ਸ਼ਿਕਾਰ ਹੋ ਰਹੇ ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਨੇ ਅੱਜ ਕਿਹਾ ਕਿ ਉਸ ਦੇ ਸਾਰੇ ਕਰਮਚਾਰੀ ਪਹਿਲਾਂ ਵਾਂਗ ਸਿਰਫ਼ ਲਾਲ ਰੰਗ ਦੀ ਵਰਦੀ ’ਚ ਹੀ ਨਜ਼ਰ ਆਉਣਗੇ। ਜ਼ੋਮੈਟੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਇੰਦਰ ਗੋਇਲ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਵਿੱਚ ਕਿਹਾ,‘ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਕਰਮਚਾਰੀਆਂ ਨੂੰ ਹਰੀ ਵਰਦੀ ਪਹਿਨਣ ਦੇ ਵਿਚਾਰ ਨੂੰ ਛੱਡਿਆ ਜਾ ਰਿਹਾ ਹੈ ਅਤੇ ਸਾਰੇ ਸਪਲਾਇਰ ਲਾਲ ਵਰਦੀਆਂ ਵਿੱਚ ਹੀ ਰਹਿਣਗੇ।’