ਫੈਕਟਰੀ ਵਿੱਚ ਬੁਆਇਲਰ ਫਟਣ ਕਾਰਨ ਚਾਰ ਦੀ ਮੌਤ, ਕਈ ਜਖਮੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 20 March, 2024, 01:51 PM

ਫੈਕਟਰੀ ਵਿੱਚ ਬੁਆਇਲਰ ਫਟਣ ਕਾਰਨ ਚਾਰ ਦੀ ਮੌਤ, ਕਈ ਜਖਮੀ
ਹਰਿਆਣਾ, 20 ਮਾਰਚ : ਰੇਵਾੜੀ ਦੇ ਧਾਰੂਹੇੜਾ ਉਦਯੋਗਿਕ ਖੇਤਰ ਵਿੱਚ ਸਥਿਤ ਕਲਪੁਰਜ਼ੇ ਬਣਾਉਣ ਵਾਲੀ ਕੰਪਨੀ ਦੀ ਫੈਕਟਰੀ ਵਿੱਚ ਬੁਆਇਲਰ ਫਟਣ ਕਾਰਨ ਜ਼ਖ਼ਮੀ ਹੋਏ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 10 ਤੋਂ ਵੱਧ ਦੀ ਹਾਲਤ ਨਾਜ਼ੁਕ ਹੈ। ਰੋਹਤਕ ਦੇ ਪੀਜੀਆਈਐੱਮਐੱਸ ਹਸਪਤਾਲ ਵਿੱਚ ਇਲਾਜ ਦੌਰਾਨ ਮੰਗਲਵਾਰ ਰਾਤ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਦੀ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 32 ਸਾਲਾ ਅਜੈ, 37 ਸਾਲਾ ਵਿਜੈ, 27 ਸਾਲਾ ਰਾਮੂ ਅਤੇ 38 ਸਾਲਾ ਰਾਜੇਸ਼ ਵਜੋਂ ਹੋਈ ਹੈ। ਚਾਰੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ।