ਅੰਨਾ ਹਜਾਰੇ ਨੇ ਕੇਜਰੀਵਾਲ ਦੀ ਗਿ੍ਫਤਾਰੀ ਨੂੰ ਦੱਸਿਆ ਕਰਮਾਂ ਦਾ ਫਲ

ਅੰਨਾ ਹਜਾਰੇ ਨੇ ਕੇਜਰੀਵਾਲ ਦੀ ਗਿ੍ਫਤਾਰੀ ਨੂੰ ਦੱਸਿਆ ਕਰਮਾਂ ਦਾ ਫਲ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਸਮਾਜ ਸੇਵਕ ਅੰਨਾ ਹਜ਼ਾਰੇ (ਦੀ ਪਹਿਲੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਕਰਮਾਂ ਦਾ ਫਲ ਦੱਸਿਆ। ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਈ ਪਛਤਾਵਾ ਨਹੀਂ ਹੈ। ਅੰਨਾ ਨੇ ਇਹ ਵੀ ਕਿਹਾ ਕਿ ਉਹ ਕੇਜਰੀਵਾਲ ਨੂੰ ਕੋਈ ਸਲਾਹ ਨਹੀਂ ਦੇਣਗੇ।
ਮਹਾਰਾਸ਼ਟਰ ‘ਚ ਆਪਣੇ ਪਿੰਡ ਰਾਲੇਗਣ ਸਿੱਧੀ ਤੋਂ ਇਕ ਬਿਆਨ ਜਾਰੀ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ‘ਮੈਨੂੰ ਬਹੁਤ ਦੁੱਖ ਹੋਇਆ ਕਿ ਅਰਵਿੰਦ ਕੇਜਰੀਵਾਲ ਵਰਗਾ ਆਦਮੀ ਜੋ ਮੇਰੇ ਨਾਲ ਕੰਮ ਕਰਦਾ ਸੀ। ਅਸੀਂ ਸ਼ਰਾਬ ਬਾਰੇ ਆਵਾਜ਼ ਉਠਾਈ ਸੀ, ਅੱਜ ਉਹ ਸ਼ਰਾਬ ਨੀਤੀ ਬਣਾ ਰਿਹਾ ਹੈ। ਮੈਨੂੰ ਇਸ ਗੱਲ ਦਾ ਦੁੱਖ ਹੋਇਆ। ਪਰ ਕੋਈ ਕੀ ਕਰੇ, ਸੱਤਾ ਦੇ ਸਾਹਮਣੇ ਕੁਝ ਨਹੀਂ ਚੱਲਦਾ। ਆਖ਼ਰਕਾਰ, ਉਸ ਨੂੰ ਉਸ ਦੇ ਕੰਮ ਕਾਰਨ ਗ੍ਰਿਫਤਾਰ ਕੀਤਾ ਗਿਆ।
