ਨਿਰਮਾਣ ਅਧੀਨ ਪੁੱਲ ਡਿੱਗਣ ਕਾਰਨ ਕਈ ਜਖਮੀ

ਦੁਆਰਾ: Punjab Bani ਪ੍ਰਕਾਸ਼ਿਤ :Friday, 22 March, 2024, 11:48 AM

ਨਿਰਮਾਣ ਅਧੀਨ ਪੁੱਲ ਡਿੱਗਣ ਕਾਰਨ ਕਈ ਜਖਮੀ
ਦਿਲੀ : ਵੱਡੀ ਖ਼ਬਰ ਬਿਹਾਰ ਦੇ ਸੁਪੌਲ ਤੋਂ ਆ ਰਹੀ ਹੈ ਜਿੱਥੇ ਕੋਸੀ ਨਦੀ ‘ਤੇ ਬਣ ਰਹੇ ਦੇਸ਼ ਦੇ ਸਭ ਤੋਂ ਵੱਡੇ ਸੜਕ ਪੁਲ ਦਾ ਇੱਕ ਹਿੱਸਾ ਡਿੱਗ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲ ਦੇ ਪਿੱਲਰ 50, 51 ਅਤੇ 52 ਦੇ ਗਾਰਟਰ ਜ਼ਮੀਨ ‘ਤੇ ਡਿੱਗ ਗਏ ਹਨ। ਇਸ ਘਟਨਾ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸ ਦਈਏ ਕਿ ਸੁਪੌਲ ਦੇ ਬਕੌਰ ਤੋਂ ਮਧੂਬਨੀ ਦੇ ਭੇਜਾ ਘਾਟ ਵਿਚਕਾਰ ਭਾਰਤ ਦਾ ਸਭ ਤੋਂ ਵੱਡਾ ਸੜਕੀ ਪੁਲ ਬਣ ਰਿਹਾ ਹੈ। ਦੱਸ ਦਈਏ ਕਿ ਸੁਪੌਲ ਜ਼ਿਲੇ ਦੇ ਬਕੌਰ ਅਤੇ ਮਧੂਬਨੀ ਜ਼ਿਲ੍ਹੇ ਦੇ ਭੇਜਾ ਦੇ ਵਿਚਕਾਰ ਬਣਾਏ ਜਾ ਰਹੇ ਦੇਸ਼ ਦੇ ਸਭ ਤੋਂ ਲੰਬੇ (10.2 ਕਿਲੋਮੀਟਰ) ਮਹਾਸੇਤੂ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਮਹਾਸੇਤੂ ਦਾ ਨਿਰਮਾਣ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਵੱਲੋਂ 1199 ਕਰੋੜ 58 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ, ਜਿਸ ਦਾ ਕੰਮ ਇਕ ਏਜੰਸੀ ਵੱਲੋਂ ਕੀਤਾ ਜਾ ਰਿਹਾ ਹੈ।



Scroll to Top