ਕੇਦਰ ਵਟਸਐਪ ਸੰਦੇਸ਼ ਭੇਜਣਾ ਤੁਰੰਤ ਬੰਦ ਕਰੇ : ਚੋਣ ਕਮਿਸ਼ਨ

ਦੁਆਰਾ: Punjab Bani ਪ੍ਰਕਾਸ਼ਿਤ :Thursday, 21 March, 2024, 03:47 PM

ਕੇਦਰ ਵਟਸਐਪ ਸੰਦੇਸ਼ ਭੇਜਣਾ ਤੁਰੰਤ ਬੰਦ ਕਰੇ : ਚੋਣ ਕਮਿਸ਼ਨ
ਨਵੀਂ ਦਿੱਲੀ, 21 ਮਾਰਚ
ਚੋਣ ਕਮਿਸ਼ਨ ਨੇ ਅੱਜ ਕੇਂਦਰ ਨੂੰ ਨਿਰਦੇਸ਼ ਦਿੱਤਾ ਕਿ ਉਹ ‘ਵਿਕਸਤ ਭਾਰਤ ਸੰਪਰਕ ਤਹਿਤ ਵੱਡੀ ਗਿਣਤੀ ਵਿਚ ਵਟਸਐਪ ਸੰਦੇਸ਼ ਭੇਜਣਾ ਤੁਰੰਤ ਬੰਦ ਕਰੇ। ਵਿਕਾਸਤ ਭਾਰਤ ਸੰਪਰਕ ਦਾ ਉਦੇਸ਼ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ ਨੂੰ ਉਜਾਗਰ ਕਰਨਾ ਹੈ। ਮਾਮਲੇ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਕਮਿਸ਼ਨ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।