Breaking News ਹੇਠਲੇ ਪੱਧਰ `ਤੇ ਅਫਸਰ ਜਾਂ ਮੁਲਾਜ਼ਮ ਦੇ ਭ੍ਰਿਸ਼ਟਾਚਾਰ ਦੌਰਾਨ ਫੜੇ ਜਾਣ ਤੇ ਸਿੱਧੀ ਸਿੱਧੀ ਜਿੰੰਮੇਵਾਰੀ ਹੋਵੇਗੀ ਡੀ. ਸੀ ਜਾਂ ਐੱਸ. ਐੱਸ. ਪੀ. : ਭਗਵੰਤ ਮਾਨਗਾਂਧੀ ਰਾਏਬਰੇਲੀ ਸੀਟ ਹੀ ਰੱਖਣਗੇ ਤੇ ਵਾਇਨਾਡ ਸੀਟ ਤੋਂ ਅਸਤੀਫ਼ਾ ਦੇਣਗੇ : ਖੜਗੇਹਾਦਸਾ : ਰੇਲ ਗੱਡੀਆਂ ਟਕਰਾਉਣ ਕਾਰਨ ਦਰਜਨ ਤੋ ਵਧ ਮੌਤਾਂ, ਕਈ ਜ਼ਖਮੀਕੁਵੈਤ ਅਗਨੀਕਾਂਡ ਵਿਚ ਮੌਤ ਦੇ ਘਾਟ ਉਤਰੇ ਹੁਸਿ਼ਆਰ ਵਾਸੀ ਦਾ ਹੋਇਆ ਅੰਤਿਮ ਸਸਕਾਰਦੁਬਈ `ਚ ਫਾਂਸੀ ਤੋਂ ਬਚੇ ਨੌਜਵਾਨ ਨੇ ਕੀਤੀ 9 ਸਾਲ ਬਾਅਦ ਮਾਂ ਨਾਲ ਮੁਲਾਕਾਤਤਲਾਸ਼ੀ ਅਭਿਆਨ- ਦੂਜਾ ਦਿਨ: ਪੰਜਾਬ ਪੁਲਿਸ ਨੇ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ’ਤੇ ਕੀਤੀ ਚੈਕਿੰਗਪਿੰਡ ਨਨਾਨੰਸੂ ਵਾਸੀ ਗੁਰਪ੍ਰੀਤ ਸਿੰਘ ਦੀ ਹੋਈ ਕੈਨੇਡਾ ਵਿਚ ਨਹਾਉਂਦੇ ਸਮੇਂ ਮੌਤਹਰਿਆਣਾ ਸਰਕਾਰ ਨੂੰ ਪਾਣੀ ਛੱਡਣ ਲਈ ਦਿੱਲੀ ਜਲ ਮੰਤਰੀ ਨੇ ਜੋੜੇ ਹੱਥਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਿਆਸੀ ਹਮਲੇ ਦੀ ਜਾਂਚ ਐਨ. ਆਈ. ਏ. ਨੂੰ ਸੌਂਪੀ

ਪਤੰਜਲੀ ਨੇ ਸੁਪਰੀਮ ਕੋਰਟ ਕੋਲੋ ਮੰਗੀ ਮੁਆਫੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 21 March, 2024, 03:40 PM

ਪਤੰਜਲੀ ਨੇ ਸੁਪਰੀਮ ਕੋਰਟ ਕੋਲੋ ਮੰਗੀ ਮੁਆਫੀ
ਨਵੀਂ ਦਿੱਲੀ, 21 ਮਾਰਚ
ਪਤੰਜਲੀ ਆਯੁਰਵੇਦ ਦੇ ਐੱਮਡੀ ਅਤੇ ਯੋਗ ਗੁਰੂ ਬਾਬਾ ਰਾਮਦੇਵ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੇ ਆਪਣੇ ਉਤਪਾਦਾਂ ਅਤੇ ਉਨ੍ਹਾਂ ਦੀਆਂ ਦਵਾਈਆਂ ਦੇ ਪ੍ਰਭਾਵ ਬਾਰੇ ਕੰਪਨੀ ਦੇ ਭਰਮਾਊ ਦਾਅਵਿਆਂ ਲਈ ਸੁਪਰੀਮ ਕੋਰਟ ਤੋਂ ਮੁਆਫੀ ਮੰਗੀ ਹੈ। ਇਸ਼ਤਿਹਾਰਾਂ ‘ਤੇ ਮਾਣਹਾਨੀ ਨੋਟਿਸ ਦਾ ਜਵਾਬ ਨਾ ਦੇਣ ‘ਤੇ ਅਦਾਲਤ ਵੱਲੋਂ ਪਤੰਜਲੀ ਆਯੁਰਵੇਦ ਨੂੰ ਖਾਸੀ ਝਾੜ ਪਾਈ ਸੀ। ਇਸ ਤੋਂ ਇਕ ਦਿਨ ਬਾਅਦ ਕੱਲ੍ਹ ਇਹ ਹਲਫ਼ਨਾਮਾ ਦਾਇਰ ਕੀਤਾ ਗਿਆ। ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਨੇ ਬਾਲਕ੍ਰਿਸ਼ਨ ਅਤੇ ਰਾਮਦੇਵ ਨੂੰ 2 ਅਪਰੈਲ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਸੀ। ਅਦਾਲਤ ਵਿੱਚ ਦਾਇਰ ਹਲਫ਼ਨਾਮੇ ਵਿੱਚ ਅਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਹੈ ਕਿ ਉਹ ਕਾਨੂੰਨ ਦੇ ਰਾਜ ਦਾ ਸਭ ਤੋਂ ਵੱਧ ਸਨਮਾਨ ਕਰਦੇ ਹਨ। ਉਨ੍ਹਾਂ ਮੁਆਫ਼ੀ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਕੰਪਨੀ ਇਹ ਯਕੀਨੀ ਬਣਾਏਗੀ ਕਿ ਭਵਿੱਖ ਵਿੱਚ ਅਜਿਹੇ ਇਸ਼ਤਿਹਾਰ ਜਾਰੀ ਨਾ ਕੀਤੇ ਜਾਣ।’



Scroll to Top