ਭਿਆਨਕ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ, 8 ਗ਼ੰਭੀਰ ਜਖਮੀ

ਦੁਆਰਾ: Punjab Bani ਪ੍ਰਕਾਸ਼ਿਤ :Friday, 05 April, 2024, 02:57 PM

ਭਿਆਨਕ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ, 8 ਗ਼ੰਭੀਰ ਜਖਮੀ
ਕੋਟਕਪੂਰਾ : ਕੋਟਕਪੂਰਾ ਦੇ ਨਜ਼ਦੀਕੀ ਪਿੰਡ ਪੰਜਗਰਾਈ ਖੁਰਦ ਨੇੜੇ ਸ਼ੁੱਕਰਵਾਰ ਤੜਕੇ ਟਾਟਾ ਏਸ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ‘ਚ ਦੋ ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕੋਟਕਪੂਰਾ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ। ਇਹ ਸਾਰੇ ਮੁਕਤਸਰ ਦੇ ਪਿੰਡ ਮਰਾੜ ਕਲਾਂ ਦੇ ਵਸਨੀਕ ਹਨ, ਜੋ ਕਿ ਬਾਘਾ ਪੁਰਾਣਾ ਦੇ ਪਿੰਡ ਨਿਗਾਹਾ ਵਿਖੇ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਤੋਂ ਬਾਅਦ ਟਾਟਾ ਏਸ ਗੱਡੀ ਵਿੱਚ ਸਵਾਰ ਹੋ ਕੇ ਵਾਪਸ ਆ ਰਹੇ ਸਨ। ਪੰਜਗਰਾਈਂ ਖੁਰਦ ਨੇੜੇ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।ਮ੍ਰਿਤਕਾਂ ਦੀ ਪਛਾਣ ਸੁਖਦੇਵ ਰਾਜ (38), ਲਵਪ੍ਰੀਤ (22), ਕਰਮਜੀਤ ਕੌਰ ਪਤਨੀ ਸੁਰੇਸ਼ ਕੁਮਾਰ (36), ਕਰਮਜੀਤ ਕੌਰ ਪਤਨੀ ਸੁਖਚੈਨ ਸਿੰਘ (35), ਦੀਪਕ ਕੁਮਾਰ (27) ਸ਼ਾਮਲ ਹਨ। ਸਾਰੇ ਮ੍ਰਿਤਕ ਮੁਕਤਸਰ ਦੇ ਪਿੰਡ ਮਰਾੜ ਕਲਾਂ ਦੇ ਰਹਿਣ ਵਾਲੇ ਹਨ।