ਬਸਪਾ ਨੇ ਵਿਧਾਇਕ ਦੇ ਪਿਤਾ ਨੂੰ ਫਿਰੋਜਪੁਰ ਤੋ ਐਲਾਣਿਆ ਉਮੀਦਵਾਰ

ਦੁਆਰਾ: Punjab Bani ਪ੍ਰਕਾਸ਼ਿਤ :Monday, 08 April, 2024, 04:20 PM

ਬਸਪਾ ਨੇ ਵਿਧਾਇਕ ਦੇ ਪਿਤਾ ਨੂੰ ਫਿਰੋਜਪੁਰ ਤੋ ਐਲਾਣਿਆ ਉਮੀਦਵਾਰ
ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਲੋਕ ਸਭਾ ਫਿਰੋਜ਼ਪੁਰ ਤੋਂ ਉਮੀਦਵਾਰ ਸੁਰਿੰਦਰ ਕੰਬੋਜ ਹੋਣਗੇ। ਕੇਂਦਰੀ ਕੋਆਰਡੀਨੇਟਰ ਬੈਣੀਵਾਲ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਜਾਣਗੇ। ਸਾਰੇ ਉਮੀਦਵਾਰਾਂ ਦੇ ਪੈਨਲ ‘ਤੇ ਅੰਤਿਮ ਫੈਸਲਾ ਭੈਣ ਕੁਮਾਰੀ ਮਾਇਆਵਤੀ ਵੱਲੋਂ ਲਿਆ ਜਾ ਰਿਹਾ ਹੈ। ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਰਾਜਨੀਤਕ ਪਿਛੋਕੜ ਨਾਲ ਸਬੰਧਿਤ ਸੁਰਿੰਦਰ ਕੰਬੋਜ ਖ਼ੁਦ ਸਮਾਜਿਕ ਤੇ ਰਾਜਨੀਤਕ ਖੇਤਰ ਨਾਲ ਜੁੜੇ ਹੋਏ ਹਨ। ਕੰਬੋਜ ਦਾ ਬੇਟਾ ਜਗਦੀਪ ਗੋਲਡੀ ਕੰਬੋਜ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਹੈ।