Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਵੱਲੋਂ ਲੋਕ ਸਭਾ ਚੋਣਾਂ ਸ਼ਾਂਤੀਪੂਰਨ, ਨਿਰਪੱਖ ਅਤੇ ਆਜ਼ਾਦ ਤਰੀਕੇ ਨਾਲ ਕਰਵਾਉਣ ਦੇ ਆਦੇਸ਼

ਦੁਆਰਾ: Punjab Bani ਪ੍ਰਕਾਸ਼ਿਤ :Saturday, 06 April, 2024, 04:54 PM

ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਵੱਲੋਂ ਲੋਕ ਸਭਾ ਚੋਣਾਂ ਸ਼ਾਂਤੀਪੂਰਨ, ਨਿਰਪੱਖ ਅਤੇ ਆਜ਼ਾਦ ਤਰੀਕੇ ਨਾਲ ਕਰਵਾਉਣ ਦੇ ਆਦੇਸ਼

ਪੁਲਿਸ ਤੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ

ਅੰਤਰ-ਰਾਜੀ ਹੱਦ ’ਤੇ ਚੌਕਸੀ ਵਧਾਉਣ ਦੇ ਨਾਲ ਨਾਲ ਨਜਾਇਜ਼ ਸ਼ਰਾਬ, ਨਸ਼ੀਲੇ ਪਦਾਰਥਾਂ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ ਦੇ ਹੁਕਮ

ਸੰਗਰੂਰ, 6 ਅਪ੍ਰੈਲ:
ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਅੱਜ ਲੋਕ ਸਭਾ ਚੋਣਾਂ ਦੀਆਂ ਹੁਣ ਤੱਕ ਹੋਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਭਾਰਤੀ ਚੋਣ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਹਿੱਤ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਚੋਣ ਅਮਲ ਵਿੱਚ ਜੁਟੇ ਸਮੂਹ ਪੁਲਿਸ ਤੇ ਸਿਵਲ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕ ਸਭਾ ਚੋਣਾਂ ਨੂੰ ਪੂਰੇ ਸ਼ਾਂਤੀਪੂਰਨ, ਨਿਰਪੱਖ ਅਤੇ ਆਜ਼ਾਦ ਤਰੀਕੇ ਨਾਲ ਕਰਵਾਉਣ ਵਿੱਚ ਹਰ ਅਧਿਕਾਰੀ ਤੇ ਕਰਮਚਾਰੀ ਦਾ ਸਹਿਯੋਗ ਲੋੜੀਂਦਾ ਹੈ ਅਤੇ ਇਸ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਸਹਾਇਕ ਰਿਟਰਨਿੰਗ ਅਧਿਕਾਰੀਆਂ, ਡੀ.ਐਸ.ਪੀਜ਼, ਥਾਣਾ ਮੁਖੀਆਂ ਅਤੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲਾਇਸੰਸ ਹੋਲਡਰ ਸ਼ਰਾਬ ਵਿਕਰੇਤਾਵਾਂ ਅਤੇ ਸ਼ਰਾਬ ਠੇਕੇਦਾਰਾਂ ਦੇ ਸ਼ਰਾਬ ਵੇਚਣ, ਖਰੀਦਣ ਜਾਂ ਭੰਡਾਰ ਸਬੰਧੀ ਰਿਕਾਰਡ ਦੀ ਸਮੇਂ ਸਮੇਂ ’ਤੇ ਚੈਕਿੰਗ ਕੀਤੀ ਜਾਵੇ ਅਤੇ ਇਸ ਦੌਰਾਨ ਕਿਸੇ ਵੀ ਪੱਧਰ ’ਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕਿਸੇ ਵਿਕਰੇਤਾ ਜਾਂ ਠੇਕੇਦਾਰ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਅਜਿਹੀ ਕੋਈ ਵੀ ਲਾਪਰਵਾਹੀ ਸਾਹਮਣੇ ਆਉਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਅਤੇ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰੀ ਇਮਾਰਤ ਜਾਂ ਸਰਕਾਰੀ ਜਾਇਦਾਦ ਉਪਰ ਕੋਈ ਵੀ ਸਿਆਸੀ ਹੋਰਡਿੰਗ, ਬੈਨਰ, ਝੰਡੇ ਆਦਿ ਨਾ ਲੱਗੇ ਹੋਣ। ਉਨ੍ਹਾਂ ਕਿਹਾ ਕਿ ਦਰੱਖਤਾਂ ਲਈ ਵਣ ਵਿਭਾਗ, ਬਿਜਲੀ ਦੇ ਖੰਭਿਆਂ ਲਈ ਪਾਵਰਕੌਮ ਅਤੇ ਸ਼ਹਿਰਾਂ ਦੀਆਂ ਗਲੀਆਂ ’ਚ ਲੱਗੇ ਪੋਲਾਂ ’ਤੇ ਸਿਆਸੀ ਇਸ਼ਤਿਹਾਰ ਲਈ ਨਗਰ ਕੌਂਸਲ ਦੇ ਅਧਿਕਾਰੀ ਜਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਸੀ ਵਿਜਿਲ ਐਪ ’ਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਰਧਾਰਿਤ ਸਮੇਂ ਅੰਦਰ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਤਾਇਨਾਤ ਫਲਾਇੰਗ ਸਕੂਐਡ ਦੀਆਂ ਟੀਮਾਂ ਨਿਰੰਤਰ ਆਪਣੀ ਡਿਊਟੀ ’ਤੇ ਕਾਰਜਸ਼ੀਲ ਰਹਿਣ ਕਿਉਂ ਜੋ ਉਨ੍ਹਾਂ ਟੀਮਾਂ ਦੀ ਗਤੀਵਿਧੀ ’ਤੇ ਚੋਣ ਕਮਿਸ਼ਨ ਵੱਲੋਂ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵਿਅਕਤੀ ਦੀ ਨਿੱਜੀ ਜ਼ਮੀਨ, ਇਮਾਰਤ ਜਾਂ ਦੀਵਾਰ ਆਦਿ ਨੂੰ ਉਸਦੀ ਆਗਿਆ ਤੋੋਂ ਬਿਨਾਂ ਝੰਡੇ, ਬੈਨਰ ਤੇ ਹੋਰ ਸਿਆਸੀ ਮੰਤਵਾਂ ਲਈ ਇਸਤੇਮਾਲ ਕਰਨ ’ਤੇ ਪਾਬੰਦੀ ਹੈ ਅਤੇ ਇਲਾਕੇ ਵਿੱਚ ਕਾਰਜਸ਼ੀਲ ਚੌਕਸੀ ਟੀਮਾਂ ਇਸ ਦੀ ਜਾਂਚ ਕਰਕੇ ਤੱਥ ਅਧਾਰਿਤ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਲਈ ਪਾਬੰਦ ਰਹਿਣਗੀਆਂ।
ਇਸ ਮੌਕੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਅੰਤਰ-ਰਾਜੀ ਹੱਦ ’ਤੇ ਨਾਕਾਬੰਦੀ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਹਰ ਰਸਤੇ ’ਤੇ ਚੌਕਸੀ ਤੇ ਗਸ਼ਤ ਵਧਾਉਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਨਜਾਇਜ਼ ਸ਼ਰਾਬ, ਨਸ਼ੀਲੇ ਪਦਾਰਥਾਂ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ ਲਈ ਪੁਲਿਸ, ਐਕਸਾਈਜ਼, ਮਾਲ ਵਿਭਾਗ, ਸਿਹਤ ਵਿਭਾਗ ਦੇ ਅਧਿਕਾਰੀ ਆਪਸ ਵਿੱਚ ਪੂਰਾ ਤਾਲਮੇਲ ਰੱਖਣ ਅਤੇ ਕਿਸੇ ਵੀ ਕਿਸਮ ਦੀ ਸ਼ੱਕੀ ਗਤੀਵਿਧੀ ਸਾਹਮਣੇ ਆਉਣ ’ਤੇ ਫੌਰੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ।ਉਨ੍ਹਾਂ ਨੇ ਐਸ.ਡੀ.ਐਮਜ਼ ਤੇ ਡੀ.ਐਸ.ਪੀਜ਼ ਨੂੰ ਨਿਯਮਤ ਤੌਰ ’ਤੇ ਅੰਤਰ ਰਾਜੀ ਹੱਦ ’ਤੇ ਸਾਂਝੀ ਚੈਕਿੰਗ ਕਰਨ , ਨਕਦੀ ਦੇ ਸ਼ੱਕੀ ਲੈਣ ਦੇਣ ’ਤੇ ਨਜ਼ਰ ਰੱਖਣ, ਪੋÇਲੰਗ ਸਟੇਸ਼ਨਾਂ ਦੀ ਸੁਰੱਖਿਆ ਪੱਖੋਂ ਅਗੇਤੀ ਜਾਂਚ ਕਰਨ ਸਮੇਤ ਹੋਰ ਦਿਸ਼ਾ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਏ.ਸੀ.ਯੂਟੀ ਜਸਪਿੰਦਰ ਸਿੰਘ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, 99-ਲਹਿਰਾ ਦੇ ਏ.ਆਰ.ਓ ਸੂਬਾ ਸਿੰਘ, 100-ਦਿੜ੍ਹਬਾ ਦੇ ਏ.ਆਰ.ਓ ਰਾਜੇਸ਼ ਕੁਮਾਰ ਸ਼ਰਮਾ, 101-ਸੁਨਾਮ ਦੇ ਏ.ਆਰ.ਓ ਪ੍ਰਮੋਦ ਸਿੰਗਲਾ, 107-ਧੂਰੀ ਦੇ ਏ.ਆਰ.ਓ ਅਮਿਤ ਗੁਪਤਾ ਅਤੇ 108-ਸੰਗਰੂਰ ਦੇ ਏ.ਆਰ.ਓ ਚਰਨਜੋਤ ਸਿੰਘ ਵਾਲੀਆ, ਨੋਡਲ ਅਫ਼ਸਰ ਸਵੀਪ ਵਿਨੀਤ ਕੁਮਾਰ, ਐਸ.ਪੀ ਪਲਵਿੰਦਰ ਸਿੰਘ ਚੀਮਾ, ਐਸ.ਪੀ ਨਵਰੀਤ ਸਿੰਘ ਵਿਰਕ, ਐਸ.ਪੀ ਰਾਕੇਸ਼ ਕੁਮਾਰ, ਸਮੂਹ ਡੀ.ਐਸ.ਪੀ, ਥਾਣਾ ਮੁਖੀ, ਤਹਿਸੀਲਦਾਰ ਚੋਣਾਂ ਪਰਮਜੀਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਾਪੜਾ, ਬੀ.ਡੀ.ਪੀ.ਓਜ਼, ਈ.ਓਜ਼, ਮਾਲ ਵਿਭਾਗ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।



Scroll to Top