ਗਾਜੀਪੁਰ ਦੇ ਕਾਲੀ ਬਾਗ ਕਬਰਿਸਤਾਨ ਵਿੱਚ ਦਫਨਾਇਆ ਜਾਵੇਗਾ ਮੁਖਤਾਰ ਅੰਸਾਰੀ ਨੂੰ
ਦੁਆਰਾ: Punjab Bani ਪ੍ਰਕਾਸ਼ਿਤ :Friday, 29 March, 2024, 05:13 PM

ਗਾਜੀਪੁਰ ਦੇ ਕਾਲੀ ਬਾਗ ਕਬਰਿਸਤਾਨ ਵਿੱਚ ਦਫਨਾਇਆ ਜਾਵੇਗਾ ਮੁਖਤਾਰ ਅੰਸਾਰੀ ਨੂੰ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਮਾਫੀਆ ਮੁਖਤਾਰ ਅੰਸਾਰੀ ਦੀ ਵੀਰਵਾਰ ਦੇਰ ਰਾਤ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗਾਜ਼ੀਪੁਰ ਜ਼ਿਲ੍ਹੇ ਦੇ ਕਾਲੀ ਬਾਗ ਵਿੱਚ ਪਰਿਵਾਰ ਦਾ ਇੱਕ ਪਰਿਵਾਰਕ ਕਬਰਿਸਤਾਨ ਹੈ। ਉੱਥੇ ਹੀ ਮੁਖਤਾਰ ਨੂੰ ਦਫ਼ਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਮੁਖਤਾਰ ਦੀ ਲਾਸ਼ ਚਿਤਰਕੂਟ, ਕੌਸ਼ਾਂਬੀ ਅਤੇ ਭਦੋਹੀ ਦੇ ਰਸਤੇ ਗਾਜ਼ੀਪੁਰ ਪਹੁੰਚੇਗੀ।
